10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਵੋਦਿਆ ਸਕੂਲ ਮਸੀਤਾਂ 'ਚ ਸਿਹਤ ਵਿਭਾਗ ਨੇ ਡੇਂਗੂ ਤੇ ਮਲੇਰੀਆ ਰੋਕਥਾਮ ਲਈ ਸਪਰੇਅ ਮੁਹਿੰਮ ਚਲਾਈ

Ad Position 21
No active advertisement
ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਵਿਖੇ ਸਿਹਤ ਵਿਭਾਗ ਦੀ ਟੀਮ ਮਲੇਰੀਏ ਤੇ ਡੇਂਗੂ ਦੀ ਰੋਕਥਾਮ ਲਈ ਸਪਰੇਅ ਕਰਨ ਮੌਕੇ ਜਾਗਰੂਕ ਕਰਦੇ ਹੋਏ | ਤਸਵੀਰ : ਲਾਡੀ ਸਟੂਡੀਓ <br/> 25-04-2026
ਸੁਲਤਾਨਪੁਰ ਲੋਧੀ, 24 ਅਪ੍ਰੈਲ (ਥਿੰਦ)-ਸਿਹਤ ਵਿਭਾਗ ਵਲੋਂ ਡੇਂਗੂ ਤੇ ਮਲੇਰੀਆ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਾਅ ਲਈ ਮੁਹਿੰਮ ਨੂੰ ਤੇਜ਼ ਕਰਦਿਆਂ ਜਵਾਹਰ ਨਵੋਦਿਆ ਵਿਦਿਆਲਿਆ ਮਸੀਤਾਂ ਸਕੂਲ 'ਚ ਵਿਸ਼ੇਸ਼ ਸਪਰੇਅ ਕੀਤਾ | ਇਹ ਕਾਰਵਾਈ ਸਿਵਲ ਸਰਜਨ ਡਾ. ਸੰਜੀਵ ਭਗਤ ਤੇ ਐਸ. ਐਮ. ਓ. ਸੀ. ਐਚ. ਸੀ. ਟਿੱਬਾ ਡਾ. ਸਰਬਿ੍ੰਦਰ ਸਿੰਘ ਸੇਠੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ | ਪਿ੍ੰਸੀਪਲ ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਸਕੂਲ 'ਚ ਮੈਡੀਕਲ ਟੀਮ ਵਲੋਂ ਪੂਰੇ ਕੰਪਲੈਕਸ ਵਿਚ ਸਪਰੇਅ ਕਰਕੇ ਮੱਛਰਾਂ ਦੇ ਪੈਦਾ ਹੋਣ ਵਾਲੇ ਥਾਵਾਂ ਨੂੰ ਨਸ਼ਟ ਕੀਤਾ | ਟੀਮ ਨੇ ਸਕੂਲ ਦੇ ਕਲਾਸਰੂਮਾਂ, ਪਾਣੀ ਇਕੱਠਾ ਹੋਣ ਵਾਲੇ ਸਥਾਨਾਂ ਤੇ ਆਲੇ-ਦੁਆਲੇ ਦੇ ਖੇਤਰਾਂ 'ਚ ਵਿਸ਼ੇਸ਼ ਧਿਆਨ ਦੇ ਨਾਲ ਕਾਰਵਾਈ ਕੀਤੀ | ਇਸ ਮੌਕੇ ਟੀਮ ਮੈਂਬਰਾਂ 'ਚ ਐਸ. ਆਈ. ਹਰਗੋਪਾਲ ਸਿੰਘ ਰਿਆੜ, ਐਸ. ਆਈ. ਪਰਜਿੰਦਰ ਸਿੰਘ, ਧਨੇਸ਼ਵਰ ਸਹੋਤਾ, ਗੁਰਸੇਵਕ ਸਿੰਘ, ਜਤਿੰਦਰ ਸਿੰਘ (ਐਮ. ਪੀ. ਐਚ. ਡਬਲਿਊ. ਮਲੇਰੀਆ), ਰਾਮ ਸਿੰਘ ਤੇ ਹਰਿੰਦਰ ਸਿੰਘ ਬਰੀਡਰ ਸ਼ਾਮਿਲ ਸਨ | ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਤੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਣਾ ਹੈ | ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਸਫ਼ਾਈ ਦਾ ਖ਼ਾਸ ਧਿਆਨ ਰੱਖਣ |
Ad Position 22
No active advertisement
ਪਿਛਲੀ ਖ਼ਬਰ ਭੁਲੱਥ 'ਚ ਤੀਜੀ ਗੋਗਨਾ ਕਲਾਸਿਕ ਆਲ ਇੰਡੀਆ ਬੈਂਚ ਪ੍ਰੈੱਸ ਚੈਂਪੀਅਨਸ਼ਿਪ ਸਮਾਪਤ <br/> ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਨੇ ਸਰਕਾਰੀ ਸਕੂਲ ਬੇਗੋਵਾਲ 'ਚ ਸਟੇਸ਼ਨਰੀ ਵੰਡੀ <br/>
Ad Position 24