ਖਲਵਾੜਾ, 24 ਅਪ੍ਰੈਲ (ਮਨਦੀਪ ਸਿੰਘ ਸੰਧੂ)-ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਅਤੇ ਡਿਵੈਲਪਮੈਂਟ ਕਲੱਬ ਰਜਿ. ਪਿੰਡ ਢੱਕ ਪੰਡੋਰੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ, ਨਾਰੀ ਜਾਤੀ ਦੇ ਮੁਕਤੀ ਦਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਪ੍ਰਵਾਸੀ ਭਾਰਤੀਆਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਮੁੱਖ ਮਹਿਮਾਨਾਂ ਵਜੋਂ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸ ਪਰਸਨ ਹਰਨੂਰ ਸਿੰਘ (ਹਰਜੀ) ਮਾਨ ਹਲਕਾ ਇੰਚਾਰਜ ਫਗਵਾੜਾ ਨੇ ਸ਼ਿਰਕਤ ਕੀਤੀ | ਜਦਕਿ ਮੁੱਖ ਬੁਲਾਰਿਆਂ ਵਜੋਂ ਮਾਸਟਰ ਅਰਵਿੰਦਰ ਦਾਦਰਾ ਖੁਰਲਾ ਕਿੰਗਰਾ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ ਅਤੇ ਅਸ਼ੋਕ ਸੰਧੂ ਸੀਨੀਅਰ ਬਸਪਾ ਆਗੂ ਸ਼ਾਮਲ ਹੋਏ | ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ ਜੀਵਨ ਵਿੱਚ ਬਹੁਤ ਸੰਘਰਸ਼ਾਂ ਦੇ ਨਾਲ ਉੱਚਾ ਅਤੇ ਸਨਮਾਨਜਨਕ ਮੁਕਾਮ ਹਾਸਲ ਕੀਤਾ ਹੈ | ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਸੰਘਰਸ਼ਾਂ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ | ਜੋ ਕਿ ਅਸਲ ਵਿੱਚ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਦੌਰਾਨ ਉਨ੍ਹਾਂ ਨੇ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨ ਦਾ ਭਰੋਸਾ ਦਿੱਤਾ | ਇਸ ਤੋਂ ਇਲਾਵਾ ਕਮਿਊਨਿਟੀ ਹਾਲ ਨੂੰ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਹਲਕਾ ਇੰਚਾਰਜ ਹਰਜੀ ਮਾਨ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਪੂਰੀ ਤਰ੍ਹਾਂ ਨਾਲ ਤਿਆਗ ਕਰਦੇ ਹੋਏ ਦੇਸ਼ ਅਤੇ ਸਮਾਜ ਦੀ ਬਿਹਤਰੀ ਲਈ ਸਹਿਯੋਗ ਕਰਨ ਦਾ ਸੱਦਾ ਦਿੱਤਾ ਅਤੇ ਨਾਲ ਹੀ ਡਾ. ਅੰਬੇਡਕਰ ਪਾਰਕ ਤੇ ਭਵਨ ਲਈ ਪੰਜਾਬ ਸਰਕਾਰ ਤੋਂ 5 ਲੱਖ ਰੁਪਏ ਦੁਆਉਣ ਦਾ ਭਰੋਸਾ ਵੀ ਦਿੱਤਾ | ਮੁੱਖ ਬੁਲਾਰਿਆਂ ਮਾਸਟਰ ਅਰਵਿੰਦਰ ਦਾਦਰਾ ਖੁਰਲਾ ਕਿੰਗਰਾ, ਜਰਨੈਲ ਨੰਗਲ ਅਤੇ ਅਸ਼ੋਕ ਸੰਧੂ ਨੇ ਡਾ. ਅੰਬੇਡਕਰ ਦੇ ਜੀਵਨ, ਸੰਘਰਸ਼ਾਂ, ਫ਼ਲਸਫ਼ੇ ਅਤੇ ਭਾਰਤੀ ਸੰਵਿਧਾਨ ਦੀ ਰਚਨਾ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਦੇ ਨਾਲ ਚਾਨਣਾ ਪਾਇਆ | ਉਨ੍ਹਾਂ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਜਿੱਥੇ ਐਸ.ਸੀ. ਸਮਾਜ ਨੂੰ ਸੰਵਿਧਾਨ ਵਿਚ ਬਰਾਬਰਤਾ ਦਾ ਅਧਿਕਾਰ ਦੁਆਇਆ, ਉੱਥੇ ਹੀ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਕੰਮ ਕੀਤਾ | ਇਸ ਲਈ ਉਨ੍ਹਾਂ ਨੂੰ ਕਿਸੇ ਇਕ ਵਰਗ ਦੇ ਆਗੂ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ | ਪਿ੍ੰਸੀਪਲ ਜਸਵਿੰਦਰ ਸਿੰਘ ਬੰਗੜ, ਘਣਸ਼ਿਆਮ ਅਰਬਨ ਅਸਟੇਟ, ਬਲਬੀਰ ਸਿੰਘ ਸਕਰੋਲੀ, ਡਾ. ਸਤੀਸ਼ ਸੁਮਨ, ਚੰਚਲ ਬੋਧ, ਮਾਣਾ ਬੋਧ, ਅਨੁ ਸਹੋਤਾ, ਵੀਨੂੰ ਕੁਮਾਰੀ ਕੰਗਣੀਵਾਲ, ਰਵੀ ਕੁਮਾਰ ਮੰਤਰੀ ਅਤੇ ਅਮਰਿੰਦਰ ਸਿੰਘ ਸੈਣੀ ਬਲਾਕ ਪ੍ਰਧਾਨ ਨੇ ਨੌਜਵਾਨਾ ਨੂੰ ਬਾਬਾ ਸਾਹਿਬ ਦੇ ਜੀਵਨ ਤੋਂ ਸੇਧ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਜਾਤ ਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਵਿਚ ਸਹਿਯੋਗ ਕਰਨ ਲਈ ਪ੍ਰੇਰਿਆ | ਉਨ੍ਹਾਂ ਨੇ ਕਿਹਾ ਕਿ ਅਜੋਕੀ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਜੀਵਨ ਨਾਲ ਸਬੰਧਿਤ ਸਾਹਿੱਤ ਦਾ ਅਧਿਐਨ ਕਰਨਾ ਚਾਹੀਦਾ ਹੈ ਤਾਂ ਹੀ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਿਆ ਜਾ ਸਕੇਗਾ | ਇਸ ਦੌਰਾਨ ਪਰਵਾਜ਼ ਰੰਗ ਮੰਚ ਨਾਟਕ ਟੀਮ ਫਗਵਾੜਾ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ 'ਤੇ ਕੋਰੀਓਗ੍ਰਾਫੀ ਅਤੇ ਨਾਟਕ ਪੇਸ਼ ਕਰਕੇ ਵਾਹਵਾਹੀ ਖੱਟੀ ਗਈ | ਸਕੂਲੀ ਬੱਚਿਆਂ ਵਲੋਂ ਬਾਬਾ ਸਾਹਿਬ ਨੂੰ ਸਮਰਪਿਤ ਗੀਤ, ਕਵਿਤਾ ਅਤੇ ਭਾਸ਼ਣ ਪੇਸ਼ ਕੀਤੇ ਗਏ | ਸਮਾਗਮ ਵਿਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ, ਹੋਣਹਾਰ ਨੌਜਵਾਨਾਂ, ਵਿਦਿਆਰਥੀਆਂ ਅਤੇ ਸਮਾਜਿਕ, ਧਾਰਮਿਕ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਮੰਗਤ ਰਾਮ ਫਗਵਾੜਾ ਨੇ ਬਾਖ਼ੂਬੀ ਨਿਭਾਈ | ਅਖੀਰ ਵਿਚ ਪ੍ਰਬੰਧਕਾਂ ਨੇ ਸਮੂਹ ਪਤਵੰਤਿਆਂ ਤੋਂ ਇਲਾਵਾ ਸਹਿਯੋਗ ਲਈ ਐਨ.ਆਰ.ਆਈ. ਵੀਰਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਬੀ.ਡੀ.ਪੀ.ਓ. ਲਖਵਿੰਦਰ ਕਲੇਰ, ਪੰਚਾਇਤ ਸਕੱਤਰ ਮਲਕੀਤ ਚੰਦ ਕੰਗ, ਪੰਚਾਇਤ ਯੂਨੀਅਨ ਬਲਾਕ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਜਨਰਲ ਸਕੱਤਰ ਆਗਿਆਪਾਲ ਸਿੰਘ ਖਲਵਾੜਾ, ਬਲਾਕ ਸੰਮਤੀ ਮੈਂਬਰ ਅਜੇ ਕੁਮਾਰ ਖਜੂਰਲਾ, ਸਿਮਰ ਕੁਮਾਰ ਦਰਵੇਸ਼ ਪਿੰਡ, ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਲਾਇਨ ਗੁਰਦੀਪ ਸਿੰਘ ਕੰਗ, ਸਰਪੰਚ ਸੁਰਿੰਦਰ ਸਿੰਘ ਖਲਵਾੜਾ ਕਲੋਨੀ, ਕਲੱਬ ਦੇ ਚੇਅਰਮੈਨ ਵਿਜੇ ਪੰਡੋਰੀ ਸਰਪੰਚ ਢੱਕ ਪੰਡੋਰੀ, ਪ੍ਰਧਾਨ ਰਾਮ ਮੂਰਤੀ ਲਾਲੀ, ਮੀਤ ਪ੍ਰਧਾਨ ਨਰਿੰਦਰ ਕੌਰ, ਵਿਜੇ ਕੁਮਾਰ ਜਨਰਲ ਸਕੱਤਰ, ਕੈਸ਼ੀਅਰ ਅਮਨਦੀਪ, ਸਰਪੰਚ ਪੁਰਸ਼ੋਤਮ ਲਾਲ ਵਾਹਦ, ਸਰਪੰਚ ਬੀਬੀ ਕੁਲਵੰਤ ਕੌਰ ਢੰਡੋਲੀ, ਬੰਗਾ ਟੈਂਟ ਹਾਊਸ ਕਿ੍ਪਾਲਪੁਰ ਕਲੋਨੀ, ਸਰਬਜੀਤ ਸਾਬੀ, ਦਲਬੀਰ ਗੱਗੀ, ਮਨਜੀਤ ਕੌਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਸੁਰਜੀਤ ਕੌਰ, ਵਰਿੰਦਰ ਕੌਰ, ਆਰਤੀ, ਮਨਦੀਪ ਕੌਰ, ਡਾ. ਰਾਜਿੰਦਰ ਕਲੇਰ, ਸਤਪਾਲ ਰਾਮ, ਮਾਸਟਰ ਮਨੋਹਰ ਲਾਲ, ਕਰਨਵੀਰ ਸਿੰਘ, ਬਲਰਾਜ ਬਾਊ, ਕਰਨ ਖੰਗੂੜਾ, ਪ੍ਰੇਮ ਕੁਮਾਰ, ਮੋਹਨ ਲਾਲ, ਬਲਵਿੰਦਰ ਪਾਲ, ਸਤਪਾਲ ਸੱਤੀ, ਬਿੰਦਰ ਪਾਲ ਤੇਜੀ, ਸੁਰਿੰਦਰ ਕੌਰ, ਕਮਲੇਸ਼ ਕੌਰ, ਨਿਰਮਲ ਕੌਰ, ਮਹਿੰਦਰ ਕੌਰ, ਰਜਨੀ, ਤਰਸੇਮ ਲਾਲ ਬਲਾਲੋਂ, ਜੋਗਿੰਦਰ ਪਾਲ, ਬਲਵਿੰਦਰ ਸਿੰਘ ਬਿਸ਼ਨਪੁਰ, ਭਾਈ ਸਤਨਾਮ ਸਿੰਘ, ਦਵਿੰਦਰ ਕੌਰ ਖਲਵਾੜਾ ਕਲੋਨੀ, ਗੁਰਸ਼ਰਨ ਸਿੰਘ, ਪੁਰਸ਼ੋਤਮ, ਪਰਮਜੀਤ, ਮਨੋਜ, ਅਮੀਰ ਆਦਿ ਹਾਜ਼ਰ ਸਨ |