10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 25-04-2026
ਜਲੰਧਰ, 24 ਅਪ੍ਰੈਲ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਪੋਸਟ ਗ੍ਰੈਜੂਏਸ਼ਨ ਫੈਸ਼ਨ ਡਿਜ਼ਾਈਨਿੰਗ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਐਲਾਨੇ ਬੀ. ਐਸ. ਸੀ. ਫੈਸ਼ਨ ਡਿਜ਼ਾਈਨਿੰਗ ਸਮੈਸਟਰ ਤੀਸਰੇ ਦੇ ਨਤੀਜਿਆਂ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੰਸਥਾ ਦਾ ਨਾਂਅ ਰÏਸ਼ਨ ਕੀਤਾ ਹੈ | ਦਮਨਪ੍ਰੀਤ ਕÏਰ ਨੇ ਯੂਨੀਵਰਸਿਟੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿਸ 'ਚ ਅਸਾਧਾਰਨ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕੀਤਾ | ਹਰਸਿਮਰਨਪ੍ਰੀਤ ਕÏਰ ਨੇ ਤੀਜਾ, ਲਕਸ਼ਮੀ ਦੇਵੀ ਨੇ ਚÏਥਾ, ਆਰਤੀ ਨੇ 13ਵਾਂ, ਪਵਨਪ੍ਰੀਤ ਕÏਰ ਨੇ 14ਵਾਂ ਤੇ ਹਰਸ਼ਦੀਪ ਨੇ 15ਵਾਂ ਸਥਾਨ ਪ੍ਰਾਪਤ ਕੀਤਾ ਹੈ | ਪਿ੍ੰਸੀਪਲ ਡਾ. ਸਰਬਜੀਤ ਕÏਰ ਰਾਏ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ, ਸਮਰਪਣ ਤੇ ਅਕਾਦਮਿਕ ਉੱਤਮਤਾ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਫੈਸ਼ਨ ਡਿਜ਼ਾਈਨਿੰਗ ਦੇ ਪੀ. ਜੀ. ਵਿਭਾਗ ਦੀ ਮੁਖੀ ਮਨਜੀਤ ਕÏਰ ਦੇ ਨਾਲ-ਨਾਲ ਵਿਭਾਗ ਦੇ ਫੈਕਲਟੀ ਮੈਂਬਰਾਂ ਦੇ ਨਿਰੰਤਰ ਮਾਰਗਦਰਸ਼ਨ, ਸਮਰਥਨ ਤੇ ਉਤਸ਼ਾਹ ਲਈ ਯਤਨਾਂ ਦੀ ਸ਼ਲਾਘਾ ਕੀਤੀ |

Ad Position 22
No active advertisement
ਪਿਛਲੀ ਖ਼ਬਰ 27 ਅਪ੍ਰੈਲ ਨੂੰ ਖਾਦਾਂ, ਕੀਟਨਾਸ਼ਕ ਦਵਾਈਆਂ ਤੇ ਬੀਜਾਂ ਦੀਆਂ ਦੁਕਾਨਾਂ ਸਰਹੱਦੀ ਖੇਤਰ 'ਚ ਬੰਦ ਰਹਿਣਗੀਆਂ-ਪ੍ਰਧਾਨ ਸੋਢੀ... ਅਗਲੀ ਖ਼ਬਰ ਪਿੰਡ ਢੱਕ ਪੰਡੋਰੀ ਵਿਖੇ ਮਨਾਇਆ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ 135ਵਾਂ ਜਨਮ ਦਿਵਸ <br/>
Ad Position 24