ਗੱਗੋਮਾਹਲ, 24 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਰਾਸ਼ਟਰੀ ਆਲ ਇੰਡੀਆ ਐਗਰੋ ਇੰਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਸੱਦੇ 'ਤੇ ਬਲਾਕ ਰਮਦਾਸ ਦੇ ਸਮੁੱਚੇ ਖਾਦ ਡੀਲਰਾਂ ਵਲੋਂ ਪੰਜਾਬ ਪੈਸਟੀਸਾਈਡ ਐਸੋਸੀਏਸ਼ਨ ਦੇ ਸਮਰਥਨ ਤਹਿਤ 27 ਅਪ੍ਰੈਲ ਨੂੰ ਖਾਦਾਂ, ਕੀਟ ਨਾਸ਼ਕ ਦਵਾਈਆਂ ਤੇ ਬੀਜਾਂ ਦੀ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ, ਬਲਾਕ ਰਮਦਾਸ ਦੇ ਪ੍ਰਧਾਨ ਜਗਮੋਹਨ ਸਿੰਘ ਸੋਢੀ ਨੇ ਦੱਸਿਆ ਕਿ ਖਾਦਾਂ ਬਣਾਉਣ ਤੇ ਵੇਚਣ ਵਾਲੀਆਂ ਕੰਪਨੀਆਂ ਖਾਦ ਡੀਲਰਾਂ ਨੂੰ ਧੱਕੇ ਨਾਲ ਹੋਰ ਗ਼ੈਰ ਜ਼ਰੂਰੀ ਵਸਤਾਂ ਲੈਣ ਲਈ ਮਜਬੂਰ ਕਰਦੀਆਂ ਹਨ ਜੋ ਅਣਉਚਿਤ ਹਨ | ਉਨ੍ਹਾਂ ਮੰਗ ਕੀਤੀ ਕਿ ਖਾਦਾਂ ਦੇ ਪ੍ਰਚੂਨ ਗੁਦਾਮ ਤੱਕ ਖਾਦਾਂ ਦੀ ਪਹੁੰਚ ਦਿੱਤੀ ਜਾਵੇ, ਡੀਲਰ ਦਾ ਮਾਰਜਨ 8 ਫੀਸਦੀ ਹੋਵੇ, ਕੋਈ ਵੀ ਸੈਂਪਲ ਫੇਲ ਹੋਣ ਤੇ ਕਾਨੂੰਨੀ ਤੌਰ ਕਾਰਵਾਈ ਸਿੱਧੀ ਨਿਰਮਾਤਾ ਉੱਪਰ ਹੋਵੇ ਤੇ ਡੀਲਰ ਸਿਰਫ ਗਵਾਹ ਹੋਵੇ |