09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 25-04-2026
ਟਾਹਲੀ ਸਾਹਿਬ, 24 ਅਪ੍ਰੈਲ (ਵਿਨੋਦ ਭੀਲੋਵਾਲ)-ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖ਼ੇ ਸਕੂਲ ਮੁਖੀ ਅਤੇ ਜੰਗਲਾਂਤ ਵਿਭਾਗ ਬੀਟ ਬੋਪਾਰਾਏ ਦੇ ਇੰਚਾਰਜ ਰਾਜ ਸਿੰਘ ਨਿਬਰਵਿੰਡ ਦੀ ਅਗਵਾਈ ਵਿਚ ਵਿਸ਼ਵ ਧਰਤੀ ਦਿਵਸ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤੇ ਪਿ੍: ਮੈਡਮ ਪਰਮਜੀਤ ਕੌਰ ਨੇ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਦਾ ਥੀਮ ਸਾਡੀ ਸ਼ਕਤੀ ਸਾਡਾ ਗ੍ਰਹਿ ਹੈ | ਕਿਉਂਕਿ ਪਾਣੀ, ਹਵਾ, ਬਿਜਲੀ ਅਤੇ ਧਰਤੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਹਨ, ਇਨ੍ਹਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧਰਤੀ ਸਾਡਾ ਘਰ ਹੈ ਅਤੇ ਇਸ ਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਵੱਧ ਤੋਂ ਵੱਧ ਰੁੱਖ ਲਗਾਉਣ, ਪਾਣੀ ਦੀ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਤੇ ਅਪੀਲ ਕੀਤੀ ਕਿ ਸਭ ਮਿਲ ਕੇ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਈਏ | ਇਸ ਮੌਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਧਰਤੀ ਅਤੇ ਵਾਤਾਵਰਨ ਨਾਲ ਸੰਬੰਧਿਤ ਨੁੱਕੜ ਨਾਟਕ, ਭਾਸ਼ਣ, ਕਵਿਤਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਮੈਡਮ ਸੰਦੀਪ ਕੌਰ, ਮੈਡਮ ਪ੍ਰਮਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਦਲਜੀਤ ਕੌਰ, ਲਵਪ੍ਰੀਤ ਕੌਰ, ਸ਼ਰਨਜੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦੇ ਨੌਜਵਾਨ ਵਿਦਿਆਰਥੀ ਗੁਰਾਂਸ਼ ਨੇ ਸਕੂਲ ਦਾ ਵਧਾਇਆ ਮਾਣ <br/> ਅਗਲੀ ਖ਼ਬਰ 27 ਅਪ੍ਰੈਲ ਨੂੰ ਖਾਦਾਂ, ਕੀਟਨਾਸ਼ਕ ਦਵਾਈਆਂ ਤੇ ਬੀਜਾਂ ਦੀਆਂ ਦੁਕਾਨਾਂ ਸਰਹੱਦੀ ਖੇਤਰ 'ਚ ਬੰਦ ਰਹਿਣਗੀਆਂ-ਪ੍ਰਧਾਨ ਸੋਢੀ...
Ad Position 24