09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਡੀ. ਏ. ਵੀ. ਪਬਲਿਕ ਸਕੂਲ ਦੇ ਨੌਜਵਾਨ ਵਿਦਿਆਰਥੀ ਗੁਰਾਂਸ਼ ਨੇ ਸਕੂਲ ਦਾ ਵਧਾਇਆ ਮਾਣ <br/>

Ad Position 21
No active advertisement
ਅਜੀਤ ਡੈਸਕ 25-04-2026
ਅੰਮਿ੍ਤਸਰ, 24 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਅੰਮਿ੍ਤਸਰ ਆਪਣੇ ਵਿਦਿਆਰਥੀ ਗੁਰਾਂਸ਼ ਸਿੰੰਘ ਜਮਾਤ ਦੱਸਵੀਂ ਨੇ ਲੈਮਨ ਆਇਡੀਆ ਵਲੋਂ ਕਰਵਾਏ ਇੰਨੋਪ੍ਰਨਿਊਰਜ਼ ਸੀਜ਼ਨ 7 'ਚ ਰਾਸ਼ਟਰੀ ਪਧੱਰ 'ਤੇ ਪਹਿਲਾ ਸਥਾਲ ਹਾਸਲ ਕੀਤਾ ਹੈ | ਲੈਮਨ ਆਇਡੀਆ ਇਕ ਮੁੱਖ ਮੰਚ ਹੈ ਜੋ ਭਾਰਤ ਭਰ ਦੇ ਨੌਜਵਾਨ ਮਨਾਂ 'ਚ ਨਵੀਂ ਸੋਚ ਅਤੇ ਉੱਦਮ ਨੂੰ ਪ੍ਰੇਰਿਤ ਕਰਦਾ ਹੈ | ਇਸ ਮੁਕਾਬਲੇ 'ਚ ਦੇਸ਼ ਭਰ ਤੋਂ 14000 ਤੋਂ ਵੱਧ ਵਿਦਿਆਰਥੀ ਅਤੇ ਨਵੀਨਤਾਕਰਨ ਵਾਲਿਆਂ ਨੇ ਹਿੱਸਾ ਲਿਆ | ਗੁਰਾਂਸ਼ ਕਈ ਚੁਣੌਤੀਪੂਰਨ ਦੌਰ ਸਫ਼ਲਤਾਪੂਰਵਕ ਪਾਰ ਕਰਕੇ ਨਾਗਪੁਰ 'ਚ ਹੋਏ ਗਰੈਂਡ ਫਿਨਾਲੇ ਤੱਕ ਪਹੁੰਚ ਗਿਆ, ਜਿੱਥੇ ਉਸਨੇ ਆਪਣੇ ਵਿਚਾਰਾਂ ਨੂੰ ਦੇਸ਼ ਦੇ ਸਰਵੋਤਮ ਨੌਜਵਾਨ ਇਨੋਵੇਟਰਾਂ 'ਚ ਪੇਸ਼ ਕੀਤਾ ਅਤੇ ਜੂਨੀਅਰ ਵਰਗ 'ਚ ਰਾਸ਼ਟਰੀ ਜੇਤੂ ਦਾ ਖਿਤਾਬ ਜਿੱਤਿਆ | ਉਸਨੇ ਆਲ ਇੰਡੀਆ ਰੈਂਕ ਦੇ ਨਾਲ ਪਹਿਲਾ ਸਥਾਨ 'ਤੇ ਰਹਿ ਕੇ 30000 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਹੋਰ ਇਨਾਮ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਪ੍ਰਬੰਧਕ ਸ੍ਰੀਮਤੀ ਸਵੀਨ ਪੁਰੀ ਨੇ ਗੁਰਾਂਸ਼ ਨੂੰ ਦਿਲੋਂ ਵਧਾਈਆਂ ਅਤੇ ਆਸ਼ੀਰਵਾਦ ਦਿੱਤੇ | ਉਨ੍ਹਾਂ ਨੇ ਹਰ ਵਿਦਿਆਰਥੀ ਨੂੰ ਉਸਦੇ ਨਵੀਂ ਸੋਚ ਵਾਲੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵੀ ਬੇਹੱਦ ਮਾਣ ਅਤੇ ਖ਼ੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਗੁਰਾਂਸ਼ ਦੀ ਉਪਲਬੱਧੀ ਸਕੂਲ ਲਈ ਵੱਡਾ ਸਨਮਾਨ ਹੈ | ਰਾਸ਼ਟਰੀ ਪੱਧਰ 'ਤੇ ਉਸਦੀ ਸਫ਼ਲਤਾ ਨਵੀਂ ਸੋਚ ਅਤੇ ਦਿ੍ੜ੍ਹਤਾ ਦੀ ਤਾਕਤ ਨੂੰ ਦਰਸਾਉਂਦੀ ਹੈ | ਉਹ ਆਪਣੇ ਸਾਥੀਆਂ ਲਈ ਪ੍ਰੇਰਨਾ ਦਾ ਕੇਂਦਰ ਹੈ | ਸਕੂਲ ਵਲੋਂ ਗੁਰਾਂਸ਼ ਨੂੰ ਦਿਲੋਂ ਵਧਾਈ ਦਿੱਤੀ ਗਈ ਅਤੇ ਉਸਦੇ ਭਵਿੱਖ ਦੇ ਹਰ ਯਤਨ ਲਈ ਕਾਮਯਾਬੀ ਦੀ ਕਾਮਨਾ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਨਿਊ ਅੰਮਿ੍ਤਸਰ ਦੇ ਵੀਰ ਇਨਕਲੇਵ ਵਿਖੇ ਗੁੱਜਰਾਂ ਦੇ ਡੇਰਿਆਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਸੱਤਿਆ ਭਾਰਤੀ ਸਕੂਲ ਖਿਦੋਵਾਲੀ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>
Ad Position 24