09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਿਊ ਅੰਮਿ੍ਤਸਰ ਦੇ ਵੀਰ ਇਨਕਲੇਵ ਵਿਖੇ ਗੁੱਜਰਾਂ ਦੇ ਡੇਰਿਆਂ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 25-04-2026
ਸੁਲਤਾਨਵਿੰਡ, 24 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਨਿਊ ਅੰਮਿ੍ਤਸਰ ਦੇ ਇਲਾਕੇ ਵੀਰ ਇਨਕਲੇਵ ਵਿਖੇ ਅੱਜ ਗੁੱਜਰਾਂ ਦੇ ਡੇਰਿਆਂ ਨੂੰ ਲੱਗੀ ਅੱਗ ਕਾਰਣ ਡੇਰਿਆਂ ਵਿਚ ਪਿਆ ਕੀਮਤੀ ਸਾਮਾਨ ਸੜ ਕੇ ਹੋਇਆ ਸਵਾਹ | ਇਸ ਮੌਕੇ ਜਾਣਕਾਰੀ ਦੇਂਦਿਆ ਬਸ਼ੀਰ, ਮਸ਼ੂਰ, ਰਾਣਾ, ਮੰਨੂੰ ਆਦਿ ਨੇ ਦੱਸਿਆ ਕਿ ਦੁਪਹਿਰ ਕਰੀਬ ਦੋ ਵਜੇ ਅਚਾਨਕ ਅੱਗ ਲੱਗ ਗਈ ਜਿਸ ਨਾਲ ਸਾਡੇ ਡੇਰੇ ਸੜ ਕੇ ਸੁਆਹ ਹੋ ਗਏ | ਉਨ੍ਹਾਂ ਦੱਸਿਆ ਕਿ ਡੇਰਿਆਂ ਨੂੰ ਅੱਗ ਲੱਗਣ ਕਾਰਨ ਸਾਡਾ ਕੀਮਤੀ ਸਾਮਾਨ ਜਿਵੇਂ ਕਿ ਸੋਨੇ, ਚਾਂਦੀ ਦੇ ਗਹਿਣੇ ਘਰੇਲੂ ਸਾਮਾਨ ਅਤੇ ਪਰਾਲੀ ਤੋਂ ਇਲਾਵਾ ਸਾਡੇ ਡੇਰੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਜਿਸ ਨਾਲ ਕਰੀਬ 15 ਤੋਂ 16 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੀ ਡੇਰੇ ਦੇ ਲੋਕਾਂ ਨੇ ਬੱਚਿਆਂ ਅਤੇ ਪਸ਼ੂਆਂ ਨੂੰ ਸੁਰੱਖਿਅਤ ਕੀਤਾ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਥਾਣਾ ਮਕਬੂਲ ਪੁਰਾ ਦੀ ਪੁਲਿਸ ਅਤੇ ਅੱਗ ਬਝਾਉਣ ਵਾਲੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ਪ੍ਰੰਤੂ ਗੁੱਜਰਾਂ ਦੇ ਡੇਰੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ | ਇਸ ਮੌਕੇ ਥਾਣਾ ਮਕਬੂਲ ਪੁਰਾ ਦੇ ਡਿਊਟੀ ਅਫਸਰ ਕਮਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ | ਜੇਕਰ ਡੇਰੇ ਦੇ ਲੋਕਾਂ ਵਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਦੇ ਅਧਾਰ ਤੇ ਛਾਣਬੀਣ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਸਿਰਾਂ 'ਤੇ ਸਜੀਆਂ ਸੁੰਦਰ ਦਸਤਾਰਾਂ ਕੌਮ ਦੀ ਚੜ੍ਹਦੀ ਕਲਾ ਅਤੇ ਸੁਨਹਿਰੇ ਭਵਿੱਖ ਦੀ ਨਿਸ਼ਾਨੀ : ਡਾ. ਨਿੱਜਰ... ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਦੇ ਨੌਜਵਾਨ ਵਿਦਿਆਰਥੀ ਗੁਰਾਂਸ਼ ਨੇ ਸਕੂਲ ਦਾ ਵਧਾਇਆ ਮਾਣ <br/>
Ad Position 24