31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਭਾਜਪਾ ਨਗਰ ਨਿਗਮ ਦੇ 50 ਵਾਰਡਾਂ 'ਚ ਚੋਣ ਆਪਣੇ ਦਮ 'ਤੇ ਲੜੇਗੀ-ਸੁਸ਼ੀਲ ਰਿੰਕੂ, ਅਨਿਲ ਸੱਚਰ <br/>

Ad Position 21
No active advertisement
ਅਜੀਤ ਡੈਸਕ 26-04-2026
ਕਪੂਰਥਲਾ, 25 ਅਪ੍ਰੈਲ (ਅਮਰਜੀਤ ਕੋਮਲ)-ਭਾਜਪਾ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ 'ਚ ਆਪਣੇ ਦਮ 'ਤੇ ਚੋਣ ਲੜੇਗੀ ਤੇ ਚੋਣ ਨੂੰ ਮੁੱਖ ਰੱਖਦਿਆਂ ਪਾਰਟੀ ਵਲੋਂ ਕਮਰਕੱਸੇ ਕਰ ਲਏ ਗਏ ਹਨ | ਇਹ ਗੱਲ ਸੁਸ਼ੀਲ ਰਿੰਕੂ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਨਗਰ ਨਿਗਮ ਦੀ ਚੋਣ ਸੰਬੰਧੀ ਇੰਚਾਰਜ ਅਨਿਲ ਸੱਚਰ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ 'ਚ ਮੰਡਲ ਪ੍ਰਧਾਨਾਂ ਤੇ ਹੋਰ ਪ੍ਰਮੁੱਖ ਆਗੂਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਭਾਜਪਾ ਦੇ ਮੰਡਲ ਪ੍ਰਧਾਨਾਂ ਤੋਂ ਵੱਖ-ਵੱਖ ਵਾਰਡਾਂ ਤੋਂ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਦੀ ਸੂਚੀ ਮੰਗੀ ਹੈ ਤੇ ਇਹ ਸੂਚੀ ਮਿਲਣ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਆਪਣੇ ਪੱਧਰ 'ਤੇ ਉਮੀਦਵਾਰਾਂ ਦੇ ਸੂਚੀ ਨੂੰ ਅੰਤਿਮ ਰੂਪ ਦੇਣਗੇ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸਪੱਸ਼ਟ ਸੰਕੇਤ ਦਿੱਤਾ ਕਿ ਉਹ ਨਗਰ ਨਿਗਮ ਚੋਣਾਂ ਲਈ ਤਿਆਰ ਰਹਿਣ | ਸੁਸ਼ੀਲ ਰਿੰਕੂ ਤੇ ਅਨਿਲ ਸੱਚਰ ਨੇ ਕਿਹਾ ਕਿ ਨਗਰ ਨਿਗਮ ਦੀ ਇਸ ਚੋਣ 'ਚ ਭਾਜਪਾ ਆਪਣਾ ਮੇਅਰ ਬਣਾਏਗੀ | ਇਸ ਮੌਕੇ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਸੰਬੰਧੀ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਤੇ ਪਾਰਟੀ ਵਲੋਂ ਨਿਗਮ ਦੇ 50 ਵਾਰਡਾਂ ਵਿਚ ਚੋਣ ਲੜਨ ਲਈ ਮੁੱਢਲੀ ਤਿਆਰੀ ਕੀਤੀ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਕਪੂਰਥਲਾ ਸ਼ਹਿਰ ਦੇ ਲੋਕ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਦੇਖ ਰੇਖ ਹੇਠ ਬਣੀਆਂ ਨਗਰ ਨਿਗਮ ਦੀ ਕਾਰਗੁਜ਼ਾਰੀ ਤੋਂ ਭਲੀ ਭਾਂਤ ਜਾਣੂ ਹਨ ਤੇ ਉਨ੍ਹਾਂ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਕੇਵਲ ਭਾਜਪਾ ਹੀ ਸ਼ਹਿਰ ਦਾ ਵਿਕਾਸ ਕਰ ਸਕਦੀ ਹੈ, ਜਿਸ ਕਾਰਨ ਦੂਜੀਆਂ ਪਾਰਟੀਆਂ ਨਾਲ ਸੰਬੰਧਿਤ ਲੋਕ ਭਾਜਪਾ ਵਿਚ ਸ਼ਾਮਿਲ ਹੋ ਰਹੇ ਹਨ, ਜਿਸ ਕਾਰਨ ਭਾਜਪਾ ਦਿਨ-ਬ-ਦਿਨ ਮਜ਼ਬੂਤ ਹੋ ਰਹੀ ਹੈ | ਜ਼ਿਲ੍ਹਾ ਪ੍ਰਧਾਨ ਨੇ ਨਿਗਮ ਦੀ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਨੂੰ ਕਿਹਾ ਕਿ ਉਹ ਤਿੰਨ ਦਿਨ ਦੇ ਅੰਦਰ ਅੰਦਰ ਮੰਡਲ ਪ੍ਰਧਾਨ ਨੂੰ ਆਪਣੀ ਅਰਜ਼ੀ ਦੇਣ | ਮੀਟਿੰਗ ਵਿਚ ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਨਗਰ ਨਿਗਮ ਦੀ ਚੋਣ 'ਚ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਣਗੇ | ਮੀਟਿੰਗ 'ਚ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਕਪੂਰ ਚੰਦ ਥਾਪਰ, ਸੂਬਾ ਕਾਰਜਕਾਰਨੀ ਦੇ ਮੈਂਬਰ ਮਨੂੰ ਧੀਰ, ਐਡਵੋਕੇਟ ਚੰਦਰ ਸ਼ੇਖਰ, ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਸੀਨੀਅਰ ਆਗੂ ਅਸ਼ਵਨੀ ਤੁਲੀ, ਸਾਬਕਾ ਕੌਂਸਲਰ ਪਵਨ ਧੀਰ, ਅਸ਼ੋਕ ਮਾਹਲਾ, ਆਈ.ਟੀ. ਵਿੰਗ ਦੇ ਸੂਬਾਈ ਆਗੂ ਵਿੱਕੀ ਗੁਜਰਾਲ, ਅਨੁਰਾਗ ਸ਼ਰਮਾ, ਰਾਜਨ ਠਿੱਗੀ, ਲੱਕੀ ਸਰਪੰਚ, ਅਲਕਾ ਰਾਜਨ, ਰਿੱਤੂ ਕੁਮਾਰ, ਸੰਜੀਵ ਕੁਮਾਰ, ਰਜੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਲੇਰੀਆ ਦੀ ਰੋਕਥਾਮ ਲਈ ਮੱਛਰ ਰੋਕੋ ਉਪਕਰਨਾਂ ਦੀ ਵਰਤੋਂ ਕੀਤੀ ਜਾਵੇ-ਐਸ.ਐਮ.ਓ. <br/> ਅਗਲੀ ਖ਼ਬਰ ਜਦੋਂ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਨਹੀਂ ਕਰਦੀ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ-ਸਰਵਜੀਤ ਸਿੰਘ
Ad Position 24