01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਬਿਜਲੀ ਦੇ ਅਣਕਿਆਸੇ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਕੀਤੀ ਮੁਹਾਲ

Ad Position 21
No active advertisement
ਅਜੀਤ ਡੈਸਕ 27-04-2026
ਭੁਲੱਥ, 26 ਅਪ੍ਰੈਲ (ਮਨਜੀਤ ਸਿੰਘ ਰਤਨ)-ਪਿਛਲੇ ਪੰਦ੍ਹਰਵਾੜੇ ਤੋਂ ਬਿਜਲੀ ਵਿਭਾਗ ਨੇ ਆਪਣੇ ਮੁੱਖ ਦਫ਼ਤਰ ਪਟਿਆਲਾ ਵਲੋਂ ਭੇਜੇ ਆਦੇਸ਼ਾਂ ਅਨੁਸਾਰ ਬਿਜਲੀ ਦੇ ਲੰਬੇ ਲੰਬੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਰਕੇ ਸਕੂਲ ਜਾਣ ਵਾਲੇ ਵਿਦਿਆਰਥੀਆਂ, ਕਾਲਜਾਂ 'ਚ ਵਿੱਦਿਆ ਗ੍ਰਹਿਣ ਕਰ ਰਹੇ ਬੱਚਿਆਂ ਤੇ ਸੀਨੀਅਰ ਸਿਟੀਜ਼ਨ ਲਈ ਜਿਊਣਾ ਮੁਹਾਲ ਹੋ ਗਿਆ ਹੈ | ਮਜ਼ਦੂਰਾਂ ਲਈ ਵੀ ਕੋਈ ਸੌਖਾ ਕੰਮ ਨਹੀਂ ਰਿਹਾ | ਰਾਤ ਸਮੇਂ ਅੱਧੀ ਕੁ ਰਾਤ ਨੂੰ ਕੱਟ ਲਾਉਣੇ ਕਿੱਧਰ ਦੀ ਸਿਆਣਪ ਹੈ | ਲੋਕਾਂ ਨੇ ਮੁਫ਼ਤ ਦੀ ਬਿਜਲੀ ਦੀ ਸਹੂਲਤ ਨੂੰ ਫਿਰ ਕੀ ਕਰਨਾ ਹੈ | 300-300 ਯੂਨਿਟ ਮੁਆਫ਼ ਦਾ ਲਾਭ ਹੀ ਇਕ ਮਖ਼ੌਲ ਬਣ ਕੇ ਰਹਿ ਗਿਆ ਹੈ | ਸਰਕਾਰ ਦੇ ਮਾੜੇ ਕੰਮਾਂ ਦੀ ਬਦ ਇੰਤਜ਼ਾਮੀ ਕਰਕੇ ਗਰਮੀ ਦੇ ਮੌਸਮ ਦੇ ਭਖਣ ਤੋਂ ਪਹਿਲਾਂ ਹੀ ਹਾਲਾਤ ਇੰਜ ਦੇ ਬਣਨਾ ਉਸ ਦੀ ਨਾਕਾਮੀ ਦੀ ਤਸਵੀਰ ਪੇਸ਼ ਕਰਦੇ ਹਨ | ਜੇਕਰ ਕੱਟਾਂ ਦਾ ਕੰਮ ਇਸ ਤਰ੍ਹਾਂ ਹੀ ਬਦਸੂਰਤ ਜਾਰੀ ਰਿਹਾ ਤਾਂ ਸਰਕਾਰ ਦਾ 24 ਘੰਟੇ ਬਿਜਲੀ ਦੇਣ ਦੇ ਦਾਅਵੇ ਦਾ ਫਿਰ ਕੀ ਬਣੇਗਾ |
ਇਸ ਸੰਬੰਧੀ ਮੁਹਤਬਰ ਵਿਅਕਤੀ ਡਾ. ਮੱਖਣ ਸਿੰਘ ਭੁਲੱਥ, ਸੀਨੀਅਰ ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਜਗਮੋਹਨ ਸਿੰਘ ਬਾਗੜੀਆਂ, ਬੀਰ ਸਿੰਘ ਸਿੱਧੂ ਤੋਂ ਇਲਾਵਾ ਹੋਰ ਨਾਮਵਰ ਸ਼ਖ਼ਸੀਅਤਾਂ ਦੀ ਸਰਕਾਰ ਤੋਂ ਮੰਗ ਹੈ ਕਿ ਬਿਜਲੀ ਪ੍ਰਬੰਧਾਂ 'ਚ ਸੁਧਾਰ ਕਰਦਿਆਂ ਲੱਗਣ ਵਾਲੇ ਅਣਚਾਹੇ ਕੱਟ ਬੰਦ ਕੀਤੇ ਜਾਣ ਤੇ ਸਰਕਾਰ ਵੱਲੋਂ 24 ਘੰਟੇ ਬਿਜਲੀ ਦੇਣ ਦਾ ਇੰਤਜ਼ਾਮ ਕਰਕੇ ਅਣਕਿਆਸੇ ਕੱਟਾਂ ਤੋਂ ਲੋਕਾਂ ਨੂੰ ਨਿਜਾਤ ਦਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੀ ਮੀਟਿੰਗ <br/> ਅਗਲੀ ਖ਼ਬਰ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦਾ 29ਵਾਂ ਬਰਸੀ ਸਮਾਗਮ 13 ਨੂੰ <br/>
Ad Position 24