01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ 'ਚ ਬੱਚਿਆਂ ਦੇ ਕਰਵਾਏ ਪੇਂਟਿੰਗ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 27-04-2026
ਕਪੂਰਥਲਾ, 26 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਵਿਸ਼ਵ ਮਲੇਰੀਆ ਦਿਵਸ ਦੇ ਸੰਬੰਧ ਵਿਚ ਸਬ ਸੈਂਟਰ ਸੈਦੋਵਾਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ 'ਚ ਇਕ ਸਮਾਗਮ ਕਰਵਾਇਆ, ਜਿਸ 'ਚ ਸਬ ਸੈਂਟਰ ਦੇ ਸਟਾਫ਼ ਐਮ. ਪੀ. ਐਚ. ਡਬਲਿਊ. ਗੁਰਪ੍ਰੀਤ ਸਿੰਘ ਸੈਦੋਵਾਲ, ਸੀ. ਐਚ. ਓ. ਸੰਦੀਪ ਕੌਰ ਤੇ ਏ. ਐਨ. ਐਮ. ਸੋਨੀਆ ਵਲੋਂ ਮਲੇਰੀਆ ਦਿਵਸ ਸੰਬੰਧੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ, ਸੰਦੀਪ ਕੌਰ ਤੇ ਸੋਨੀਆ ਨੇ ਸਕੂਲ ਦੇ ਬੱਚਿਆਂ ਨੂੰ ਮਲੇਰੀਏ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਹ ਇਕ ਵਾਇਰਲ ਬੁਖ਼ਾਰ ਹੈ ਜੋ ਪ੍ਰੋਟੋਜੋਆਨ ਪਲਾਜਮੋਡੀਅਮ ਨਾਮੀ ਕੀਟਾਣੂ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ | ਇਸ ਨਾਲ ਵਿਅਕਤੀ ਨੂੰ ਠੰਢ, ਕਾਂਬੇ ਤੇ ਸਿਰ ਦਰਦ ਨਾਲ ਬੁਖ਼ਾਰ ਚੜ੍ਹਦਾ ਹੈ ਤੇ ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣੀ ਤੇ ਸਰੀਰ ਨੂੰ ਪਸੀਨਾ ਆਉਣਾ ਇਸਦੇ ਲੱਛਣ ਹਨ | ਉਨ੍ਹਾਂ ਮਲੇਰੀਏ ਤੋਂ ਬਚਾਅ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸੀ. ਐਚ. ਟੀ. ਫੱਤੂਢੀਂਗਾ ਤੋਂ ਕੁਲਦੀਪ ਸਿੰਘ ਸ਼ੇਖੂਪੁਰ, ਪ੍ਰਗਟ ਸਿੰਘ, ਜਗਜੀਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਭਾਰਦਵਾਜ, ਅਜੇ ਕੁਮਾਰ, ਸਕੂਲ ਦੇ ਇੰਚਾਰਜ ਵਿਕਾਸ, ਸੁਖਜੀਤ ਕੌਰ, ਕੁਲਬੀਰ ਕੌਰ, ਰਜਿੰਦਰ ਕੌਰ, ਰਣਜੀਤ ਸਿੰਘ ਸੈਦੋਵਾਲ, ਰਜਿੰਦਰ ਸਿੰਘ ਵੜੈਚ, ਰਾਣਾ ਸੈਦੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' 'ਚੋਂ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕ ਕੇ ਕੀਤਾ ਰੋਸ ਵਿਖਾਵਾ ਔਖੇ ਵੇਲੇ ਪਾਰਟੀ ਛੱਡਣ ਵਾਲੇ ਗ਼ੱਦ... ਅਗਲੀ ਖ਼ਬਰ ਰਜਿੰਦਰ ਸਿੰਘ ਚੰਦੀ ਵਲੋਂ ਹੀਰਾ ਸਿੰਘ ਗਾਬੜੀਆ ਨਾਲ ਮੁਲਾਕਾਤ <br/>
Ad Position 24