01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

'ਆਪ' 'ਚੋਂ ਬਾਗ਼ੀ ਹੋਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕ ਕੇ ਕੀਤਾ ਰੋਸ ਵਿਖਾਵਾ ਔਖੇ ਵੇਲੇ ਪਾਰਟੀ ਛੱਡਣ ਵਾਲੇ ਗ਼ੱਦਾਰ ਹਨ–ਰਸ਼ਪਾਲ ਸ਼ਰਮਾ <br/>

Ad Position 21
No active advertisement
ਅਜੀਤ ਡੈਸਕ 27-04-2026
ਭੁਲੱਥ, 26 ਅਪ੍ਰੈਲ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਲਗਾਏ ਰਾਜ ਸਭਾ ਮੈਂਬਰਾਂ ਵਲੋਂ ਪਾਰਟੀ ਛੱਡ ਕੇ ਭਾਜਪਾ ਦਾ ਦਾਮਨ ਫੜਨ ਦੇ ਮਾਮਲੇ 'ਤੇ ਪੰਜਾਬ ਭਰ 'ਚ ਉਨ੍ਹਾਂ ਦੇ ਵਿਰੋਧ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਇਸੇ ਤਹਿਤ ਹਲਕਾ ਭੁਲੱਥ ਵਿਚ ਵੀ 'ਆਪ' ਵਰਕਰਾਂ ਵਲੋਂ ਤਿੱਖਾ ਰੋਸ ਪ੍ਰਗਟਾਇਆ | ਆਮ ਆਦਮੀ ਪਾਰਟੀ ਦੇ ਦਫ਼ਤਰ ਅੱਗੇ ਵਰਕਰਾਂ ਨੇ ਪਾਰਟੀ 'ਚੋਂ ਬਾਗੀ ਹੋਏ ਆਗੂਆਂ ਦੇ ਪੁਤਲੇ ਫ਼ੂਕ ਕੇ ਆਪਣਾ ਗੁੱਸਾ ਜਤਾਇਆ | ਵਰਕਰਾਂ ਵਲੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ ਸਮੇਤ ਹੋਰ ਆਗੂਆਂ ਦੇ ਪੁਤਲੇ ਫੂਕੇ ਗਏ ਤੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ 'ਆਪ' ਆਗੂ ਪ੍ਰਧਾਨ ਰਸ਼ਪਾਲ ਸ਼ਰਮਾ (ਹਲਕਾ ਸੰਗਠਨ ਇੰਚਾਰਜ) ਨੇ ਕਿਹਾ ਕਿ ਜਿਨ੍ਹਾਂ ਆਗੂਆਂ ਨੂੰ ਪਾਰਟੀ ਨੇ ਮਾਣ-ਸਨਮਾਨ ਦਿੱਤਾ, ਉਨ੍ਹਾਂ ਵਲੋਂ ਔਖੇ ਸਮੇਂ 'ਚ ਪਾਰਟੀ ਦਾ ਸਾਥ ਛੱਡਣਾ ਨਿੰਦਣਯੋਗ ਹੈ | ਸ਼ਰਮਾ ਨੇ ਕਿਹਾ ਪਾਰਟੀ ਛੱਡਣ ਵਾਲਿਆਂ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਅਤੇ ਉਨ੍ਹਾਂ ਦਾ ਇਹ ਫ਼ੈਸਲੇ ਕਿਸੇ ਧੋਖੇ ਨਾਲੋਂ ਘੱਟ ਨਹੀਂ | ਸ਼ਰਮਾ ਨੇ ਕਿਹਾ ਕਿ ਪਾਰਟੀ ਛੱਡਣ ਵਾਲੇ ਆਗੂਆਂ ਨੇ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਅਜਿਹੇ ਮੌਕਾਪ੍ਰਸਤਾ ਦਾ ਹਰ ਪੱਧਰ 'ਤੇ ਵਿਰੋਧ ਜਾਰੀ ਰਹੇਗਾ | ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਇਕ ਕਰ ਦੇਵਾਂਗੇ ਤੇ ਪਾਰਟੀ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੂਰਜ ਕੁਮਾਰ, ਮੀਤ ਪ੍ਰਧਾਨ ਬੂਟਾ ਸਿੰਘ, ਮੀਤ ਪ੍ਰਧਾਨ ਨਿਰਮਲ ਸਿੰਘ ਗੁਰਾਇਆ, ਕੌਂਸਲਰ ਗੌਰਵ ਸਭਰਵਾਲ, ਕੌਂਸਲਰ ਸੁਖਦੇਵ ਸਿੰਘ, ਸਰਪੰਚ ਸਤਪਾਲ ਸਿੰਘ ਬਰਿਆਰ ਬਿੱਕਰ ਸਿੰਘ ਬੱਲ, ਕੁਲਦੀਪ ਸਿੰਘ ਸਰਪੰਚ ਈਸ਼ਰ ਬੁੱਚਾ, ਕੁਲਦੀਪ ਸਿੰਘ ਸਰਪੰਚ ਅਕਬਰਪੁਰ, ਲਖਵਿੰਦਰ ਸਿੰਘ ਮਿੱਠਾ ਪ੍ਰਧਾਨ ਐਸ. ਸੀ. ਵਿੰਗ ਅਕਬਰਪੁਰ, ਰਿੰਕੂ ਬੇਗੋਵਾਲ, ਸਰਪੰਚ ਦਰਸ਼ਨ ਸਿੰਘ ਦਾਊਦਪੁਰ, ਬਲਵੀਰ ਰਾਮ, ਜੋਗਿੰਦਰ ਪਾਲ, ਬਲਵੀਰ ਚੰਦ, ਸੰਨੀ, ਹੰਸ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ 'ਚ ਬੱਚਿਆਂ ਦੇ ਕਰਵਾਏ ਪੇਂਟਿੰਗ ਮੁਕਾਬਲੇ <br/>
Ad Position 24