02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਭੁਲੱਥ ਵਿਚ ਪਲਾਸਟਿਕ ਦੇ ਗੁਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 27-04-2026
ਭੁਲੱਥ, 26 ਮਾਰਚ (ਮਨਜੀਤ ਸਿੰਘ ਰਤਨ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਭੋਗਪੁਰ ਬਾਈਪਾਸ ਨਜ਼ਦੀਕ ਇਕ ਕਬਾੜ ਦਾ ਗੁਦਾਮ ਜੋ ਪਲਾਸਟਿਕ ਨਾਲ ਭਰਿਆ ਸੀ ਉੱਥੇ ਭਿਆਨਕ ਅੱਗ ਲੱਗਣ ਨਾਲ ਮਾਲਕ ਦਾ ਭਾਰੀ ਮਾਲੀ ਨੁਕਸਾਨ ਹੋ ਗਿਆ | ਜਾਣਕਾਰੀ ਅਨੁਸਾਰ ਗੁਦਾਮ ਦੇ ਪਿੱਛੇ ਖੇਤਾਂ 'ਚ ਕਣਕ ਦੀ ਨਾੜ ਨੂੰ ਲੱਗੀ ਅੱਗ ਦੇ ਲਾਟਾਂ ਗੁਦਾਮ ਵਿਚ ਪਈ ਪਲਾਸਟਿਕ ਤੇ ਪੈ ਗਈਆਂ ਤੇ ਹੋਲੀ-ਹੋਲੀ ਅੱਗ ਸਾਰੇ ਗੁਦਾਮ ਵਿਚ ਫੈਲ ਗਈ, ਜਿਸ ਨਾਲ ਗੁਦਾਮ 'ਚ ਪਿਆ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ | ਸੂਚਨਾ ਮਿਲਣ ਉਪਰੰਤ ਭੁਲੱਥ ਫਾਇਰ ਬਿ੍ਗੇਡ ਦੀ ਗੱਡੀਆਂ ਪਹੁੰਚੀਆਂ ਪਰ ਅੱਗ ਜ਼ਿਆਦਾ ਭਿਆਨਕ ਹੋਣ ਕਰਕੇ ਖ਼ਬਰ ਲਿਖੇ ਤੱਕ ਅੱਗ 'ਤੇ ਕਾਬੂ ਨਹੀਂ ਪਿਆ | ਇਸ ਤੋਂ ਇਲਾਵਾ ਹੋਰ ਵੀ ਆਸੇ ਪਾਸੇ ਸਾਰਾ ਦਿਨ ਖੇਤਾਂ 'ਚ ਨਾੜ ਨੂੰ ਅੱਗ ਲੱਗੀ ਦਿਖਾਈ ਦਿੱਤੀ ਤੇ ਸਾਰਾ ਦਿਨ ਸਾਰੇ ਪਾਸੇ ਧੂੰਆਂ ਹੀ ਧੂੰਆਂ ਦਿਖਾਈ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਏ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਬਾਗ ਲਾਹੋਰੀ ਗੇਟ ਵਿਖੇ ਸ੍ਰੀ ਬਾਲਾ ਜੀ ਦੀ ਚੌਂਕੀ ਕਰਵਾਈ <br/>
Ad Position 24