ਭੁਲੱਥ, 27 ਅਪ੍ਰੈਲ (ਮਨਜੀਤ ਸਿੰਘ ਰਤਨ)-ਹਲਕਾ ਭੁਲੱਥ 'ਚ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦਾ ਗਠਨ ਕੀਤਾ | ਇਸ ਸੰਬੰਧੀ ਕਿਸਾਨਾਂ ਵਲੋਂ ਇਕ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੀ ਯੂਨੀਅਨ 'ਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ | ਕਿਸਾਨਾਂ ਵਲੋਂ ਕੀਤੀ ਪਲੇਠੀ ਮੀਟਿੰਗ ਦੌਰਾਨ ਸਰਬ ਸੰਮਤੀ ਦੇ ਨਾਲ ਸਰਬਜੀਤ ਸਿੰਘ ਪੰਡੋਰੀ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ | ਇਸ ਫ਼ੈਸਲੇ 'ਤੇ ਮੀਟਿੰਗ 'ਚ ਹਾਜ਼ਰ ਸਾਰੇ ਕਿਸਾਨਾਂ ਵਲੋਂ ਸਹਿਮਤੀ ਪ੍ਰਗਟਾਈ ਗਈ | ਇਸ ਮੌਕੇ ਸਰਬਜੀਤ ਸਿੰਘ ਪੰਡੋਰੀ ਨੇ ਕਿਸਾਨ ਵੀਰਾਂ ਤੇ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਗਰੁੱਪ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ ਅਤੇ ਪੂਰੀ ਲਗਨ ਤੇ ਇਮਾਨਦਾਰੀ ਦੇ ਨਾਲ ਕੰਮ ਕਰਨਗੇ | ਮੀਟਿੰਗ 'ਚ ਕਿਸਾਨ ਆਗੂ ਨਿਸ਼ਾਨ ਸਿੰਘ ਭਗਵਾਨਪੁਰ, ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ, ਅਮਨਦੀਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖ ਪੰਡੋਰੀ, ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਸਤਪਾਲ ਸਿੰਘ ਕਾਲਾ, ਚੰਗਾ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਰੰਧਾਵਾ, ਸੰਦੀਪ ਸਿੰਘ ਭੱਟੀ, ਕੁਲਜੀਤ ਸਿੰਘ ਬਾਜਵਾ, ਸਾਬੀ ਬੋਪਾਰਾਏ, ਬਿਕਰਮਜੀਤ ਸਿੰਘ ਸਰਪੰਚ ਪੰਡੋਰੀ ਰਾਜਪੂਤਾਂ, ਲਵ ਸਿੱਧੂ, ਦਿਲਪ੍ਰੀਤ ਸਿੰਘ ਬਾਜਵਾ, ਸਤਿੰਦਰ ਸਿੰਘ ਨੰਗਲ ਲੁਬਾਣਾ, ਸਤਪਾਲ ਮੰਡ, ਦਲਜੀਤ ਸਿੰਘ ਰਾਮਗੜ੍ਹ, ਬਲਦੇਵ ਸਿੰਘ ਬਾਜਵਾ, ਪਰਵਿੰਦਰ ਸਿੰਘ ਵੜੈਚ, ਬੂਟਾ ਸਿੰਘ, ਜਸਪਾਲ ਸਿੰਘ ਮੈਂਬਰ ਪੰਚਾਇਤ ਪੰਡੋਰੀ, ਸੰਦੀਪ ਸਿੰਘ ਲਾਟੀ ਮੈਂਬਰ ਪੰਚਾਇਤ, ਬਲਦੇਵ ਸਿੰਘ ਢਿੱਲੋਂ, ਗੁਲਬਾਗ ਸਿੰਘ ਮੈਂਬਰ, ਚੀਫ਼ ਇੰਜੀਨੀਅਰ ਚੰਚਲ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਜਰਮਨੀ ਤੇ ਹੋਰ ਕਿਸਾਨ ਹਾਜ਼ਰ ਸਨ |