ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਨੇ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
02-05-2026
ਪੀ.ਡਬਲਯੂ.ਡੀ. ਵਰਕਰਜ਼ ਯੂਨੀਅਨ ਇੰਟਕ ਵਲੋਂ ਸਮਾਗਮ
ਮਜ਼ਦੂਰ ਦਿਵਸ 'ਤੇ ਪੀ.ਡਬਲਯੂ.ਡੀ. ਵਰਕਰਜ਼ ਯੂਨੀਅਨ ਇੰਟਕ ਦੀ ਕਪੂਰਥਲਾ ਇਕਾਈ ਵਲੋਂ ਯੂਨੀਅਨ ਦੇ ਦਫ਼ਤਰ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਝੰਡਾ ਚੜਾਉਣ ਦੀ ਰਸਮ ਯੂਨੀਅਨ ਦੇ ਜਲੰਧਰ ਦੇ ਪ੍ਰਧਾਨ ਮੇਜਰ ਸਿੰਘ ਸੈਣੀ, ਬਲਦੇਵ ਸਿੰਘ, ਜੋਗਿੰਦਰ ਸਿੰਘ ਘੁੰਮਣ ਸਬ ਬਰਾਂਚ ਕਪੂਰਥਲਾ, ਮਹਿੰਦਰ ਸਿੰਘ ਜਨਰਲ ਸਕੱਤਰ ਤੇ ਫਗਵਾੜਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਅਦਾ ਕੀਤੀ | ਉਪਰੰਤ ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ 1 ਜਨਵਰੀ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਠੇਕੇਦਾਰੀ ਸਿਸਟਮ ਖ਼ਤਮ ਕਰਕੇ ਮੁਲਾਜ਼ਮਾ ਦੀ ਰੈਗੂਲਰ ਭਰਤੀ ਕੀਤੀ ਜਾਵੇ, ਡੀ.ਏ. ਦੀਆਂ ਰਹਿੰਦੀਆਂ ਸਾਰੀਆਂ 18 ਪ੍ਰਤੀਸ਼ਤ ਕਿਸ਼ਤਾਂ ਸਮੇਤ ਬਕਾਏ ਜਾਰੀ ਕੀਤੀਆਂ ਜਾਣ ਤੇ ਵੱਧ ਰਹੀ ਮਹਿੰਗਾਈ ਨੂੰ ਠੱਲ ਪਾ ਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ | ਸਮਾਗਮ ਵਿਚ ਫੈਡਰੇਸ਼ਨ ਦੇ ਪ੍ਰਧਾਨ ਅਮਰੀਕ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ, ਦਲਜੀਤ ਕੌਰ, ਗੁਰਮੇਜ ਕੌਰ, ਸੇਵਾ ਮੁਕਤ ਸੁਪਰਡੈਂਟ ਹਰਮਿੰਦਰ ਕੁਮਾਰ, ਡਰਾਈਵਰ ਹਰਜਿੰਦਰ ਸਿੰਘ, ਵਿਨੇ ਕੁਮਾਰ, ਸੰਦੀਪ ਕੁਮਾਰ, ਹਰਮਹਿੰਦਰ ਸਿੰਘ, ਫ਼ਕੀਰ ਚੰਦ ਭੌਰ, ਪ੍ਰਧਾਨ ਰੂਪ ਸਿੰਘ, ਦਰਸ਼ਨ, ਰਾਜ ਕੁਮਾਰ, ਆਦਿ ਆਗੂ ਹਾਜ਼ਰ ਸਨ |
ਜ਼ਿਲ੍ਹਾ ਟਰੇਡ ਯੂਨੀਅਨ ਕੌਂਸਲ ਵਲੋਂ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ
ਮਜ਼ਦੂਰ ਦਿਵਸ ਦੇ ਸਬੰਧ ਵਿਚ ਜ਼ਿਲ੍ਹਾ ਟਰੇਡ ਯੂਨੀਅਨ ਕੌਂਸਲ ਵਲੋਂ ਬੱਸ ਸਟੈਂਡ 'ਤੇ ਕੌਂਸਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਸਿੰਘ ਸਰਾ ਤੇ ਕੌਂਸਲ ਦੇ ਸਰਪ੍ਰਸਤ ਕਾਮਰੇਡ ਕੇ.ਐਲ. ਕੌਸ਼ਲ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਭੁੱਲਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਸਿੰਘ ਬਾਜਵਾ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐੱਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਟਰੇਡ ਯੂਨੀਅਨ ਕੌਂਸਲ ਦੇ ਉਪ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ, ਭਾਰਤੀ ਕਿਸਾਨ ਯੂਨੀਅਨ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ, ਡੀ.ਟੀ.ਐਫ. ਦੇ ਜ਼ਿਲ੍ਹਾ ਜਨਰਲ ਸਕੱਤਰ ਤੇਜਿੰਦਰ ਸਿੰਘ, ਪੀ.ਆਰ.ਟੀ. ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਪੰਨੂ, ਕੁਲਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਮੁਕੰਦ ਸਿੰਘ, ਕਿਸਾਨ ਆਗੂ ਮਨਜੀਤ ਸਿੰਘ ਸੈਣੀ, ਲੁਭਾਇਆ ਸਿੰਘ ਕਾਲਾ ਸੰਘਿਆਂ, ਬਾਗਬਾਨੀ ਵਿਭਾਗ ਤੋਂ ਪਰਮਿੰਦਰ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਪਿਆਰਾ ਸਿੰਘ ਭੰਡਾਲ ਦੋਨਾ, ਜੇਲ੍ਹ ਪੈਨਸ਼ਨਰਜ਼ ਐੱਸੋਸੀਏਸ਼ਨ ਦੇ ਆਗੂ ਨਿਰਮਲ ਸਿੰਘ ਬਡਿਆਲ, ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸੂਬਾਈ ਆਗੂ ਮਮਤਾ ਸੈਦਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਠੱਟਾ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਪਹਿਲੇ ਕਿਰਤ ਕਾਨੂੰਨ ਰੱਦ ਕਰਕੇ ਹਾਲ ਹੀ ਵਿਚ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਬੁਲਾਰਿਆਂ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਮਜ਼ਦੂਰਾਂ ਨੂੰ ਘੱਟੋ ਘੱਟ 600 ਰੁਪਏ ਦਿਹਾੜੀ ਦਿੱਤੀ ਜਾਵੇ, ਪੁਰਾਣੇ ਮਗਨਰੇਗਾ ਕਾਨੂੰਨ ਨੂੰ ਲਾਗੂ ਕੀਤਾ ਜਾਵੇ, ਵੱਧ ਰਹੀ ਮਹਿੰਗਾਈ ਨੂੰ ਠੱਲ ਪਾਈ ਜਾਵੇ ਤੇ ਨੌਜਵਾਨਾ ਦੇ ਰੋਜ਼ਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਡੀ.ਏ. 60 ਪ੍ਰਤੀਸ਼ਤ ਕੀਤਾ ਜਾਵੇ ਤੇ ਪੇ ਕਮਿਸ਼ਨ ਦਾ ਬਕਾਇਆ ਯਕਮੁਸ਼ਤ ਦਿੱਤਾ ਜਾਵੇ | ਸਮਾਗਮ ਦੌਰਾਨ ਮੰਚ ਸੰਚਾਲਨ ਦੇ ਫਰਜ਼ ਪਾਵਰਕਾਮ ਪੈਨਸ਼ਨਰਜ਼ ਐੱਸੋਸੀਏਸ਼ਨ ਦੇ ਆਗੂ ਸ਼ਵਿੰਦਰ ਸਿੰਘ ਬੁਟਾਰੀ ਨੇ ਨਿਭਾਏ | ਸਮਾਗਮ ਵਿਚ ਪਿ੍ੰਸੀਪਲ ਕੇਵਲ ਸਿੰਘ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਉੱਘੇ ਲੇਖਕ ਚੰਨ ਮੋਮੀ, ਕਾਮਰੇਡ ਮਹਿੰਦਰ ਸਿੰਘ ਸੁਭਾਨਪੁਰ, ਵਿਨੋਦ ਕਪੂਰ, ਗੁਰਚਰਨ ਸਿੰਘ ਘੁੰਮਣ, ਕਿਸਾਨ ਆਗੂ ਹਰਭਜਨ ਸਿੰਘ ਮਨਸੂਰਵਾਲ, ਮਹਿੰਦਰ ਸਿੰਘ ਖੋਜੇਵਾਲ, ਪਲਵਿੰਦਰ ਸਿੰਘ, ਬਲਦੇਵ ਸਿੰਘ, ਮਨਜਿੰਦਰ ਕਮਲ, ਗੁਰੂ ਨਾਨਕ ਆਟੋ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ, ਰੂੜ ਸਿੰਘ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂ ਤੇ ਵਰਕਰ ਹਾਜ਼ਰ ਸਨ |
ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਨੇ ਮਜ਼ਦੂਰ ਦਿਵਸ ਮਨਾਇਆ
ਮਜ਼ਦੂਰ ਦਿਵਸ ਦੇ ਸਬੰਧ ਵਿਚ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਵਲੋਂ ਯੂਨੀਅਨ ਦੇ ਮਾਲ ਰੋਡ ਸਥਿਤ ਦਫ਼ਤਰ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸਦੇ ਆਰੰਭ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਬਾਅਦ ਵਿਚ ਯੂਨੀਅਨ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਜਸਵਿੰਦਰਪਾਲ ਉੱਗੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦੇ ਲੰਮੇ ਸੰਘਰਸ਼ ਤੇ ਕੁਰਬਾਨੀਆਂ ਸਦਕਾ ਹੀ ਅੱਜ ਸਾਨੂੰ ਬੋਲਣ ਤੇ ਲੜਣ ਦਾ ਹੱਕ ਮਿਲਿਆ ਹੈ | ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਨੇ ਸ਼ਹੀਦੀ ਪ੍ਰਾਪਤ ਕਰਕੇ ਦੁਨੀਆ ਭਰ ਦੇ ਮਜ਼ਦੂਰਾਂ ਲਈ ਨਵੇਂ ਰਸਤੇ ਖੋਲੇ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਮਜ਼ਦੂਰ ਵਰਗ ਨੂੰ ਬਹੁਤ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਲਈ ਸਾਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ | ਉਨ੍ਹਾਂ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਯੂਨੀਅਨ ਉਨ੍ਹਾਂ ਦੇ ਹੱਕਾਂ ਦੀ ਰੱਖਿਆਂ ਲਈ ਨਿਰੰਤਰ ਯਤਨਸ਼ੀਲ ਰਹੇਗੀ | ਸਮਾਗਮ ਵਿਚ ਹਾਜ਼ਰ ਮੁਲਾਜ਼ਮਾਂ ਨੇ ਮਜ਼ਦੂਰ ਹੱਕਾਂ ਲਈ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੰਕਲਪ ਲਿਆ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸਤਪਾਲ ਸਿੰਘ ਭੱਟੀ, ਪ੍ਰੇਮ ਲਾਲ, ਕਸ਼ਮੀਰ ਸਿੰਘ, ਹਰਮਿੰਦਰ ਕੁਮਾਰ, ਗੁਰਮੇਲ ਚੰਦ, ਦਿਨੇਸ਼ ਰਾਵਤ, ਤਰਸੇਮ ਲਾਲ, ਸੋਮਨਾਥ, ਰਾਜ ਬਹਾਦੁਰ, ਗੁਰਜਾਰੀ, ਹੌਂਸਲਾ ਪ੍ਰਸਾਦ, ਧਰਮ ਚੰਦ, ਹਰਭਜਨ ਲਾਲ, ਨਰਿੰਦਰਜੀਤ ਸਿੰਘ, ਭੁਪਿੰਦਰ ਸਿੰਘ, ਸੁਖਪਾਲ ਸਿੰਘ, ਹਰਦਿਆਲ ਸਿੰਘ, ਹਰਮਿੰਦਰ ਸਿੰਘ, ਮੰਗਤ ਸਿੰਘ, ਰਣਜੀਤ ਸਿੰਘ, ਮੱਖਣ ਸਿੰਘ, ਮੰਗਤ ਰਾਮ ਤੇ ਹੋਰ ਹਾਜ਼ਰ ਸਨ |
ਨਾਨਕਾਣਾ ਸਾਹਿਬ ਖ਼ਾਲਸਾ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ
ਸੁਲਤਾਨਪੁਰ ਲੋਧੀ, (ਨਰੇਸ਼ ਹੈਪੀ)-ਨਾਨਕਾਣਾ ਸਾਹਿਬ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਨਿਧੀ ਸੰਗੋਤਰਾ ਦੀ ਅਗਵਾਈ ਵਿਚ ਮਜ਼ਦੂਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਮਜ਼ਦੂਰਾਂ ਦੀ ਮਹੱਤਤਾ ਤੇ ਮਿਹਨਤ ਦੀ ਮਹਾਨਤਾ ਬਾਰੇ ਵਿਚਾਰ ਪ੍ਰਗਟ ਕੀਤੇ ਗਏ | ਇੰਜ. ਸਵਰਨ ਸਿੰਘ ਪ੍ਰਧਾਨ, ਗਵਰਨਿੰਗ ਕੌਂਸਲ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜ. ਹਰਨਿਆਮਤ ਕੌਰ ਤੇ ਪ੍ਰਸ਼ਾਸਕ ਇੰਜ. ਨਿਮਰਤਾ ਕੌਰ ਦੀ ਮਾਣਯੋਗ ਹਾਜ਼ਰੀ ਨੇ ਸਮਾਰੋਹ ਦੀ ਸ਼ੋਭਾ ਵਧਾਈ | ਪਿ੍ੰਸੀਪਲ ਨਿਧੀ ਸੰਗੋਤਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਸਹਾਇਕ ਸਟਾਫ਼ ਦੇ ਬਿਨਾ ਸਾਡੀ ਜ਼ਿੰਦਗੀ ਇੰਨੀ ਸੁਚੱਜੀ ਤਰ੍ਹਾਂ ਚੱਲ ਨਹੀਂ ਸਕਦੀ | ਉਨ੍ਹਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਲਈ ਬੈਜ ਪਿੰਨਿੰਗ ਤੇ ਤੋਹਫ਼ੇ ਭੇਟ ਕੀਤੇ ਗਏ | ਇਸ ਮੌਕੇ ਪ੍ਰਵੀਨ ਕੁਮਾਰੀ, ਨੀਨਾ ਕੁਮਾਰੀ, ਮੋਨਿਕਾ ਦੇਵੀ, ਪਵਨਪ੍ਰੀਤ ਕੌਰ, ਕੋਮਲ, ਅਮਨਪ੍ਰੀਤ ਕੌਰ, ਕੰਵਲਜੀਤ ਕੌਰ, ਲਤਾ, ਮਨਦੀਪ, ਸਤਵਿੰਦਰ ਕੌਰ, ਮਨਜੀਤ ਕੌਰ, ਤਾਨੀਆ, ਸਮਰਜੀਤ ਕੌਰ, ਹਰਪ੍ਰੀਤ ਸਿੰਘ, ਸੋਨੂੰ ਸੁਣਾਰ, ਪੂਜਾ, ਚਰਨ ਸਿੰਘ, ਜੋਗਿੰਦਰ ਕੌਰ, ਸੰਦੀਪ ਸਿੰਘ ਆਦਿ ਹਾਜ਼ਰ ਸਨ |
ਭੁਲੱਥ 'ਚ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਲੋਂ ਮਜ਼ਦੂਰ ਦਿਵਸ ਮਨਾਇਆ
ਭੁਲੱਥ, (ਮੇਹਰ ਚੰਦ ਸਿੱਧੂ)-ਲਾਲ ਝੰਡੇ ਵਾਲੇ ਜਾਤਾਂ ਦੀ ਨਹੀਂ ਜਮਾਤਾਂ ਦੀ ਗੱਲ ਕਰਿਆ ਕਰਦੇ ਹਨ ਤੇ ਸਾਡੀ ਲੜਾਈ ਜਮਾਤੀ ਘੋਲਾਂ ਦੀ ਲੜਾਈ ਹੈ, ਜੋ ਸਿਸਟਮ ਦੇ ਖ਼ਿਲਾਫ਼ ਚੱਲਦੀ ਆ ਰਹੀ ਹੈ ਤੇ ਚੱਲਦੀ ਰਹੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭੁਲੱਥ ਵਿਖੇ ਮਜ਼ਦੂਰ ਦਿਵਸ ਮਨਾਉਣ ਸਬੰਧੀ ਤਹਿਸੀਲ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ ਤੇ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਬਚਨ ਯਾਦਵ ਨੇ ਕਿਹਾ ਕਿ ਸਾਨੂੰ ਲੋੜ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਤੇ ਗਦਰੀ ਬਾਬਿਆਂ ਦੀ ਸੋਚ ਵਾਲਾ ਸਮਾਜ ਸਿਰਜਣ ਦੀ | ਉਨ੍ਹਾਂ 1886 ਦੇ ਵਿਦਰੋਹ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਗੋ ਦੇ ਸ਼ਹੀਦ ਸਾਥੀ ਮਜ਼ਦੂਰਾਂ ਨੂੰ ਲਾ ਸਲਾਮ ਕਹਿੰਦਿਆਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬਹੁਜਨ ਮੁਕਤੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਰਾਜਪਾਲ ਨਾਹਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਮਜ਼ਦੂਰਾਂ ਦੇ ਹੱਕਾਂ ਸਬੰਧੀ ਜਿਹੜੇ 40 ਕਾਨੂੰਨ ਰੱਦ ਕੀਤੇ ਗਏ ਹਨ, ਉਹ ਬਹਾਲ ਕੀਤੇ ਜਾਣ ਤੇ ਫ਼ੈਕਟਰੀ ਅੰਦਰ 8 ਘੰਟੇ ਦੇ ਕੰਮ ਨੂੰ ਵਧਾ ਕੇ 12 ਘੰਟੇ ਕੀਤਾ ਗਿਆ ਹੈ, ਉਹ ਦੁਬਾਰਾ 8 ਘੰਟੇ ਕੀਤਾ ਜਾਵੇ | ਇਸ ਮੌਕੇ ਮਜ਼ਦੂਰ ਆਗੂ ਸਦਾ ਨੰਦ ਮਹਿਤਾ, ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਅਮਨਦੀਪ ਕੁਮਾਰ, ਹਰਦੀਪ ਸਿੰਘ ਬਾਜਵਾ, ਅਕਾਲੀ ਆਗੂ ਸੁਖਵੰਤ ਸਿੰਘ ਤੱਖਰ, ਲਖਵਿੰਦਰ ਸਿੰਘ ਸੈਕਟਰੀ ਕਮਰਾਏ, ਪ੍ਰਧਾਨ ਹਕੂਮਤ ਸਿੰਘ ਕਮਰਾਏ, ਮਹਾਨੰਦ ਮਹਿਤਾ ਬੇਗੋਵਾਲ, ਸ਼ੰਕਰ ਸ਼ਾਹ, ਅਵਰਿੰਦਰ ਕੁਮਾਰ, ਰਾਜਵਿੰਦਰ ਪਾਲ ਸਿੰਘ, ਨੰਬਰਦਾਰ ਸੁਖਜਿੰਦਰ ਸਿੰਘ ਮੁਲਤਾਨੀ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ | ਸਟੇਜ ਸਕੱਤਰ ਦੇ ਫਰਜ਼ ਮਜ਼ਦੂਰ ਆਗੂ ਅਬਦੇਸ਼ ਯਾਦਵ ਵੱਲੋਂ ਬਾਖ਼ੂਬੀ ਨਿਭਾਏ ਗਏ | ਇਸ ਮੌਕੇ ਬਲਾਕ ਸਕੱਤਰ ਸੀ.ਪੀ.ਆਈ. ਕਾਮਰੇਡ ਜਸਬੀਰ ਸਿੰਘ, ਕਾਮਰੇਡ ਗੋਬਿੰਦਰ ਸਿੰਘ ਸਾਬੀ ਕੂਕਾ ਤਲਵੰਡੀ, ਗੁਰਧਿਆਨ ਸਿੰਘ ਕਮਰਾਏ, ਠੇਕੇਦਾਰ ਜੋਗਿੰਦਰ ਪਾਲ ਸਿੱਧੂ, ਸੰਤੋਸ਼ ਯਾਦਵ, ਗੁਲਾਬ ਯਾਦਵ, ਸਾਵਨ ਸਾਈ, ਸੁਭਾਸ਼ ਕੁਮਾਰ, ਸੰਤ ਰਾਮ, ਸੰਤੋਸ਼ ਕੁਮਾਰ, ਮੁਕੇਸ਼ ਕੁਮਾਰ, ਖਰੀਸ਼ ਕੁਮਾਰ, ਡੋਨੀ ਯਾਦਵ, ਰੱਜੋ, ਮੈਨੇਜੇਸ਼ ਕੁਮਾਰ, ਪਾਲ ਚੰਦ, ਮਿੰਟੂ ਕੁਮਾਰ, ਮੁਕੇਸ਼ ਮੰਡਲ ਤੇ ਹੋਰ ਬਹੁਤ ਸਾਰੇ ਮਜ਼ਦੂਰ ਸਾਥੀ ਹਾਜ਼ਰ ਸਨ |
ਜੱਬੋਵਾਲ ਵਿਖੇ ਮਜ਼ਦੂਰ ਦਿਵਸ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਸੁਲਤਾਨਪੁਰ ਲੋਧੀ, (ਥਿੰਦ)-ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਪਿੰਡ ਜੱਬੋਵਾਲ ਵਿਚ ਮਜ਼ਦੂਰ ਦਿਵਸ ਮਨਾਇਆ ਗਿਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਬਸਪਾ ਦੇ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਨੇ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਵਿਸ਼ਵ ਭਰ ਦੇ ਮਜ਼ਦੂਰ ਗੁਲਾਮੀ ਵਾਲਾ ਜੀਵਨ ਬਤੀਤ ਕਰ ਰਹੇ ਸੀ ਤੇ ਕੰਮ ਕਰਨ ਦਾ ਕੋਈ ਟਾਈਮ ਨਹੀਂ ਸੀ | 12 ਤੋਂ 16 ਘੰਟੇ ਕੰਮ ਕੀਤਾ ਜਾਂਦਾ ਸੀ | ਦੁਨੀਆ ਭਰ ਦੇ ਮਜ਼ਦੂਰਾਂ ਨੇ 1 ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਇੱਕ ਇਕੱਤਰਤਾ ਕੀਤੀ ਅਤੇ ਸੰਘਰਸ਼ ਸ਼ੁਰੂ ਕੀਤਾ ਕਿ ਇੱਕ ਦਿਨ ਵਿਚ ਕੰਮ ਦੇ ਅੱਠ ਘੰਟੇ ਕੰਮ ਕੀਤਾ ਜਾਵੇਗਾ | ਇਸ ਦੌਰਾਨ ਪੁਲਿਸ ਅਤੇ ਮਜ਼ਦੂਰਾਂ ਵਿਚਾਰ ਝੜਪਾਂ ਹੋਈਆਂ ਅਤੇ ਲਗਭਗ 100 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਬਹੁਤ ਸਾਰੇ ਜ਼ਖਮੀ ਵੀ ਹੋ ਗਏ | ਬਾਅਦ ਦੁਨੀਆ ਵਿਚ ਇੱਕ ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਾ ਪਰ ਭਾਰਤ ਵਿਚ ਮਜ਼ਦੂਰ ਦਿਵਸ ਇੱਕ ਮਈ 1923 ਨੂੰ ਮਨਾਇਆ ਜਾਣ ਲੱਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੱਕ ਮਈ ਨੂੰ ਦੇਸ਼ ਵਿਚ ਮਜ਼ਦੂਰ ਦਿਵਸ ਮਨਾਉਂਦੇ ਹਨ ਅਤੇ ਸ਼ਹੀਦ ਹੋਏ ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਨ ਅਤੇ ਉਨ੍ਹਾਂ ਦਾ ਮਾਨ ਸਤਿਕਾਰ ਕਰਦੇ ਹਨ ਤੇ ਇਸ ਲੇਬਰ ਐਕਟ ਦੇ ਤਹਿਤ ਹੀ ਦੇਸ਼ ਭਰ ਵਿਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਕੰਮ ਨਹੀਂ ਕਰ ਸਕਦੇ | ਜੱਬੋਵਾਲ ਨੇ ਕਿਹਾ ਕਿ ਅੱਜ ਪੰਜਾਬ ਅਤੇ ਕੇਂਦਰ ਸਰਕਾਰ ਲੇਬਰ ਐਕਟ ਦਾ ਦੁਰਉਪਯੋਗ ਕਰ ਰਹੀਆਂ ਹਨ | ਮਜ਼ਦੂਰਾਂ ਦਾ ਵੱਡੀ ਪੱਧਰ ਤੇ ਸ਼ੋਸ਼ਣ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਮਿਨੀਅਮ ਵੇਜਜ ਐਕਟ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਰਹੀ | ਕੇਂਦਰ ਦੀ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਨਾਲ ਬਹੁਤ ਧੱਕੇਸ਼ਾਹੀ ਕੀਤੀ ਹੈ ਤੇ ਮਨਰੇਗਾ ਮਜ਼ਦੂਰੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਜਿਸ ਦਾ ਦੇਸ਼ ਦੇ ਮਜ਼ਦੂਰਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ | ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਤੋਂ ਇਲਾਵਾ ਹੋਰ ਵੀ ਪਾਰਟੀ ਵਰਕਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ | ਇਸ ਮੌਕੇ ਤੀਰਥ ਸਿੰਘ ਪੱਧਰੀ ਤਰਨ ਤਾਰਨ, ਕੇਵਲ ਸਿੰਘ ਘਾਰੂ ਉਪ ਪ੍ਰਧਾਨ, ਬਲਦੇਵ ਸਿੰਘ ਮਨਿਆਲਾ ਜਰਨਲ ਸਕੱਤਰ, ਬਲਜਿੰਦਰ ਸਿੰਘ ਥਿੰਦ ਉਪ ਪ੍ਰਧਾਨ ਯੂਥ ਵਿੰਗ, ਸਤਨਾਮ ਸਿੰਘ ਮਲਸੀਆਂ ਸੈਕਟਰੀ, ਬੀਬੀ ਸ਼ਿੰਦਰ ਕੌਰ ਮਸੀਤਾਂ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਬੀਬੀ ਅਮਰਜੀਤ ਕੌਰ ਮਹਿਲਾ ਵਿੰਗ ਪ੍ਰਧਾਨ ਸੁਲਤਾਨਪੁਰ ਲੋਧੀ, ਜੋਗਿੰਦਰ ਕੌਰ ਪ੍ਰਧਾਨ ਸ਼ਾਹਕੋਟ ਮਹਿਲਾ ਵਿੰਗ, ਕਰਨ ਕੁਮਾਰੀ ਜਰਨਲ ਸਕੱਤਰ ਆਦਿ ਹਾਜ਼ਰ ਸਨ |