01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਮਨਾਇਆ ਬੁੱਧ ਪੂਰਨਿਮਾ ਮਹਾਂਉਤਸਵ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ

Ad Position 21
No active advertisement
ਅਜੀਤ ਡੈਸਕ 03-05-2026
ਫਗਵਾੜਾ, 2 ਮਈ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਗੁਰੂ ਰਵਿਦਾਸ ਸਭਾ ਅਰਬਨ ਅਸਟੇਟ ਫਗਵਾੜਾ ਵਲੋਂ ਡਾ ਅੰਬੇਡਕਰ ਭਵਨ ਵਿਖੇ ਬੁੱਧ ਪੂਰਨਿਮਾ ਮਹਾਂ ਉਤਸਵ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਬਹੁਤ ਧੂਮਧਾਮ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਵਿਚ ਮੁੱਖ ਮਹਿਮਾਨ ਡਾ ਰਾਜ ਕੁਮਾਰ ਚੱਬੇਵਾਲ ਮੈਂਬਰ ਲੋਕ ਸਭਾ ਹਲਕਾ ਹੁਸ਼ਿਆਰਪੁਰ ਨੇ ਬਾਬਾ ਸਾਹਿਬ ਡਾ ਅੰਬੇਡਕਰ, ਤਥਾਗਤ ਬੁੱਧ ਅਤੇ ਮਜ਼ਦੂਰ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਭਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ, ਪ੍ਰੋ ਡਾ ਤੀਰਥ ਬਸਰਾ ਨੇ ਤਥਾਗਤ ਬੁੱਧ ਦੀਆਂ ਸਿੱਖਿਆਵਾਂ ਤੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਵਿਚਾਰ ਪੇਸ਼ ਕੀਤੇ | ਮਸ਼ਹੂਰ ਕਵੀ ਸੀਤਲ ਰਾਮ ਬੰਗਾ ਨੇ ਆਪਣੀ ਕਵਿਤਾ ਰਾਹੀਂ ਮਜ਼ਦੂਰ ਦਿਵਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ | ਕਲਾਕਾਰ ਰਾਣਾ ਚੰਡੀਗੜ੍ਹੀਆਂ ਨੇ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ | ਪ੍ਰਸਿੱਧ ਨਾਟਕ ਕਾਰ ਡਾ. ਸਾਹਿਬ ਸਿੰਘ ਨੇ ਇਕ ਪਾਤਰੀ ਨਾਟਕ 'ਤੂੰ ਅਗਲਾ ਵਰਕਾ ਫੋਲ' ਰਾਹੀਂ ਖਚਾਖਚ ਭਰੇ ਡਾ ਅੰਬੇਡਕਰ ਭਵਨ ਵਿਚ ਸਰੋਤਿਆਂ ਨੂੰ ਡੇਢ ਘੰਟਾ ਕੀਲੀ ਰੱਖਿਆ | ਸਭਾ ਵਲੋਂ ਮੁੱਖ ਮਹਿਮਾਨ, ਮੁੱਖ ਬੁਲਾਰੇ ਅਤੇ ਕਲਾਕਾਰਾਂ ਤੋ ਇਲਾਵਾ ਹੋਰ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਭਾ ਦੇ ਪ੍ਰਧਾਨ ਜਗਨ ਨਾਥ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਰੋਤਿਆਂ ਦਾ ਧੰਨਵਾਦ ਕੀਤਾ | ਸਟੇਜ ਦਾ ਸੰਚਾਲਨ ਕਰਦੇ ਹੋਏ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਸਭਾ ਵਲੋਂ ਸਮਾਜ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਜਿਵੇਂ ਕਿ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਮੁਫ਼ਤ ਕੋਚਿੰਗ ਸੈਂਟਰ, ਕੰਪਿਊਟਰ ਸੈਂਟਰ, ਮੁਫ਼ਤ ਡਿਸਪੈਂਸਰੀ, ਚੈਰੀਟੇਬਲ ਲੈਬਾਰਟਰੀ, ਲਾਇਬ੍ਰੇਰੀ, ਇਨਡੋਰ ਖੇਡਾਂ, ਜਿੰਮ, ਸਿਲਾਈ ਸੈਂਟਰ ਅਤੇ ਵਿਆਹ ਸ਼ਾਦੀਆਂ ਅਤੇ ਹੋਰ ਸਮਾਜਿਕ ਪ੍ਰੋਗਰਾਮ ਲਈ ਹਾਲ ਦੀ ਵਿਵਸਥਾ ਆਦਿ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰਧਾਨ ਜਗਨ ਨਾਥ, ਜਨਰਲ ਸਕੱਤਰ ਘਣਸ਼ਾਮ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਦਰਦੀ, ਮੀਤ ਪ੍ਰਧਾਨ ਗੁਰਮੇਜ ਸਿੰਘ, ਸ਼ਿੰਗਾਰਾ ਰਾਮ ਵਿਰਦੀ, ਰਾਮਜੀ ਬਾਂਸਲ, ਕੇ ਕੇ ਗੁਰੂ, ਸਕੱਤਰ ਪ੍ਰੇਮ ਲਾਲ, ਆਡੀਟਰ ਰਾਮ ਸਰਨ, ਜਰਨੈਲ ਸਿੰਘ, ਕੈਸ਼ੀਅਰ ਸਰਵਣ ਬਿਰਹਾ, ਪਵਨ ਬੀਸਲਾ ਡਿਪਟੀ ਚੀਫ਼ ਇੰਜੀਨੀਅਰ, ਕੁਲਵਿੰਦਰ ਦੁਸਾਂਝ, ਪਰਵਿੰਦਰ ਰਾਜੂ, ਆਰ.ਕੇ ਸੰਧੂ, ਆਰ.ਕੇ. ਭੱਟੀ, ਐਸ.ਐਲ. ਬਾਗਲਾ, ਭਾਗਮਲ, ਸੂਬੇਦਾਰ ਕਿਸ਼ਨ ਸਿੰਘ, ਮਹੇਸ਼ ਪਾਲ, ਰਾਜ ਕੁਮਾਰ, ਚਮਨ ਲਾਲ, ਧਰਮੇਂਦਰ ਕੁਮਾਰ, ਜੀਤ ਸਿੰਘ, ਨਸੀਬ ਚੰਦ, ਚੈਨ ਰਾਮ, ਰਾਜੀਵ ਕੁਮਾਰ, ਬਲਦੇਵ ਸਿੰਘ, ਰੇਸ਼ਮ ਲਾਲ, ਗੁਰਦਿਆਲ ਮਹੇ, ਅਸ਼ੋਕ ਕੁਮਾਰ, ਡਾ. ਐਸ.ਐਲ. ਵਿਰਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਜ਼ਦੂਰ ਦਿਵਸ 'ਤੇ ਪੰਜਾਬ ਸੈਕਟਰ ਲੇਬਰ ਯੂਨੀਅਨ ਨੇ ਕਰਵਾਇਆ ਸਾਲਾਨਾ ਸਮਾਗਮ ਅਗਲੀ ਖ਼ਬਰ ਪਿੰਡ ਮੇਤਲਾ ਵਿਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਗਠਨ
Ad Position 24