02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਆਧੁਨਿਕ ਤਕਨੀਕ ਨਾਲ ਦਿਮਾਗ ਦੀਆਂ ਬਿਮਾਰੀਆਂ ਦਾ ਇਲਾਜ ਸੰਭਵ-ਡਾ. ਸੰਦੀਪ ਗੋਇਲ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਕਪੂਰਥਲਾ, 2 ਮਈ (ਅਮਰਜੀਤ ਸਿੰਘ ਸਡਾਨਾ)-ਆਈ.ਐੱਮ.ਏ. ਦੀ ਸੀ.ਐੱਮ.ਈ. ਮੀਟਿੰਗ ਪ੍ਰਧਾਨ ਡਾ. ਰਵਜੀਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਐਨ.ਐਚ.ਐੱਸ. ਹਸਪਤਾਲ ਜਲੰਧਰ ਦੇ ਸੀਨੀਅਰ ਨਿਊਰੋਲੋਜਿਸਟ ਡਾ. ਸੰਦੀਪ ਗੋਇਲ, ਡਾ. ਪਾਰਥ ਰੰਜਨ ਸਾਹਾ ਤੇ ਡਾ. ਬਿਰਮਾ ਰਾਮ ਹੁੱਡਾ ਨੇ ਸ਼ਿਰਕਤ ਕੀਤੀ ਅਤੇ ਹਾਜ਼ਰਾਂ ਨੂੰ ਦਿਮਾਗ ਦੇ ਰੋਗਾਂ ਸਬੰਧੀ ਜਾਣਕਾਰੀ ਦਿੰਦਿਆਂ ਇਸਦੇ ਆਧੁਨਿਕ ਇਲਾਜ ਤੋਂ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਮੈਡੀਕਲ ਸਾਇੰਸ ਵਿਚ ਹੋਏ ਨਵੇਂ ਬਦਲਾਵਾਂ ਨਾਲ ਦਿਮਾਗ ਦੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ | ਉਨ੍ਹਾਂ ਦਿਮਾਗੀ ਬਿਮਾਰੀਆਂ ਦੇ ਲੱਛਣ ਤੇ ਇਸਦੀ ਰੋਕਥਾਮ ਸਬੰਧੀ ਮੀਟਿੰਗ ਵਿਚ ਹਾਜ਼ਰ ਡਾਕਟਰਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਡਾ. ਗੋਇਲ ਨੇ ਕਿਹਾ ਕਿ ਬਿਮਾਰੀ ਦੇ ਲੱਛਣਾ ਦਾ ਪਤਾ ਲੱਗਦੇ ਹੇ ਤੁਰੰਤ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਸਮਾਂ ਰਹਿੰਦੇ ਹੀ ਬਿਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕੇ | ਇਸ ਮੌਕੇ ਪ੍ਰਧਾਨ ਡਾ. ਰਵਜੀਤ ਸਿੰਘ ਨੇ ਵੀ ਸੰਬੋਧਨ ਕੀਤਾ ਤੇ ਆਪਣੇ ਸਾਥੀਆਂ ਦੇ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾਕਟਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਦੌਰਾਨ ਡਾ. ਪੀ.ਐੱਸ. ਔਜਲਾ ਡਾ. ਡੀ.ਕੇ. ਮਿੱਤਲ, ਡਾ. ਬੀ.ਐੱਸ. ਮੋਮੀ, ਡਾ. ਅਨੂਪ ਕੁਮਾਰ ਮੇਘ, ਡਾ. ਅਨੀਤਾ ਮੇਘ, ਡਾ. ਰਾਜ ਕੁਮਾਰ ਭਗਤ, ਡਾ. ਸੰਦੀਪ ਭੋਲਾ, ਡਾ. ਰਜੇਸ਼ਵਰ ਸਿੰਘ ਅਰੋੜਾ, ਡਾ. ਸੰਦੀਪ ਧਵਨ, ਡਾ. ਸਿੰਮੀ ਧਵਨ, ਡਾ. ਹਰਪ੍ਰੀਤ ਮੋਮੀ, ਡਾ. ਅਰਸ਼ਦੀਪ ਕੌਰ, ਡਾ. ਗੁਰਬਚਨ ਸਿੰਘ, ਡਾ. ਐਚ.ਐਲ. ਮਹਿਮੀ, ਡਾ. ਆਕਾਸ਼ਦੀਪ ਸ਼ਰਮਾ, ਡਾ. ਪ੍ਰੇਮਜੀਤ ਸਿੰਘ ਥਿੰਦ, ਡਾ. ਸੰਗੀਤਾ ਗਿੱਲ, ਡਾ. ਰੋਹਨ ਭਾਟੀਆ, ਡਾ. ਸੌਰਵਪ੍ਰੀਤ ਸਿੰਘ, ਡਾ. ਰਜੇਸ਼ ਮੋਹਨ, ਡਾ. ਅਮਿਤ ਆਨੰਦ, ਡਾ. ਅਰਵਿੰਦ ਛਾਬੜਾ, ਡਾ. ਅਨੂਪਿ੍ਯਾ, ਡਾ. ਅਮਨਪ੍ਰੀਤ ਕੌਰ, ਡਾ. ਅਮਨਜੋਤ ਕੌਰ ਸੋਹੀ, ਡਾ. ਸੁਰਿੰਦਰ ਕੁਮਾਰ, ਡਾ. ਪਵਨਪ੍ਰੀਤ ਕੌਰ, ਡਾ. ਐੱਸ.ਐੱਸ. ਵਾਲੀਆ, ਡਾ. ਕੋਮਲਪ੍ਰੀਤ, ਡਾ. ਰਜੀਵ ਭਗਤ, ਡਾ. ਗਰੀਮਾ ਜੈਨ, ਡਾ. ਤਨਵੀਰ ਸਿੰਘ, ਡਾ. ਵਿਪਨ ਅਰੋੜਾ, ਡਾ. ਅੰਸ਼ੂਮਨ, ਡਾ. ਅੰਜਲੀ, ਡਾ. ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੇ.ਐੱਮ.ਡੀ. ਪਰਿਵਾਰ ਭੁਲੱਥ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ, ਕਿੱਟਾਂ, ਫਰੂਟ ਤੇ ਹੋਰ ਖਾਣ-... ਅਗਲੀ ਖ਼ਬਰ ਪਾਵਰਕਾਮ ਉਪ ਮੰਡਲ ਦਫ਼ਤਰ ਭੁਲੱਥ ਵਿਖੇ ਮਈ ਦਿਵਸ ਮੌਕੇ ਝੰਡਾ ਚੜ੍ਹਾਉਣ ਦੀ ਰਸਮ ਕੀਤੀ ਅਦਾ
Ad Position 24