05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਵਿਚ ਇਨਾਮ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-05-2026
ਫਗਵਾੜਾ, 3 ਮਈ (ਅਸ਼ੋਕ ਕੁਮਾਰ ਵਾਲੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਵਿਚ ਪਿੰਡ ਦੇ ਐਨ.ਆਰ.ਆਈ ਪਰਿਵਾਰਾਂ ਦੇ ਸਹਿਯੋਗ ਨਾਲ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਪੜਾਈ ਅਤੇ ਖੇਡਾਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੰੂ ਉਚਿੱਤ ਨਗਦ ਰਾਸ਼ੀ ਨਾਲ ਨਿਵਾਜਿਆ ਗਿਆ | ਸਵਰਗੀ ਸੁੱਚਾ ਸਿੰਘ ਬਿਨਿੰਗ ਦੇ ਪਰਿਵਾਰ ਵੱਲੋਂ ਸਵਰਨਜੀਤ ਸਿੰਘ ਬਿਨਿੰਗ ਇੰਗਲੈਂਡ ਨਿਵਾਸੀ, ਮਨਜੀਤ ਸਿੰਘ ਬਿਨਿੰਗ , ਜਸਵੀਰ ਸਿੰਘ ਬਿਨਿੰਗ, ਜਸਵਿੰਦਰ ਸਿੰਘ ਬਿਨਿੰਗ, ਬਲਦੇਵ ਸਿੰਘ ਬਿਨਿੰਗ ਅਮਰੀਕਾ ਅਤੇ ਉਨ੍ਹਾਂ ਦੇ ਸਪੁੱਤਰ ਬਲਬੀਰ ਸਿੰਘ ਬਿਨਿੰਗ, ਗੁਰਮੇਲ ਸਿੰਘ ਬਿਨਿੰਗ, ਸੰਤੋਖ ਸਿੰਘ ਬਿਨਿੰਗ, ਕੁਲਵਿੰਦਰ ਸਿੰਘ ਬਿਨਿੰਗ, ਕੁਲਦੀਪ ਸਿੰਘ ਬਿਨਿੰਗ,.ਬਲਜੀਤ ਸਿੰਘ ਬਿਨਿੰਗ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਪਿੰਡ ਭਾਣੋਕੀ ਦੇ ਸਰਪੰਚ ਕੁੰਦਨ ਸਿੰਘ ਅਤੇ ਹਰਦੀਪ ਸਿੰਘ ਸਾਬਕਾ ਪੰਚ ਵੀ ਹਾਜ਼ਰ ਸਨ | ਇਹਨਾਂ ਤੋਂ ਇਲਾਵਾ ਸਮਾਜ ਸੇਵੀ ਅਸ਼ੋਕ ਮਹਿਰਾ, ਨਰੇਸ਼ ਜੋਸ਼ੀ, ਪ੍ਰਮੋਦ ਜੋਸ਼ੀ, ਹਰਿੰਦਰ ਕੌਲ ਐਡਵੋਕੇਟ, ਮਨਜੀਤ ਸਿੰਘ, ਜੋਗਾ ਸਿੰਘ, ਜੁਗਰਾਜ ਸਿੰਘ, ਜਤਿੰਦਰ ਕੁਮਾਰ ਨਿੱਕਾ, ਮੁਕੇਸ਼ ਪੁਰੀ, ਤਿਲਕ ਰਾਜ, ਤੀਰਥ ਸਿੰਘ ਅਤੇ ਅਵਤਾਰ ਸਿੰਘ ਜੀ ਕੈਨੇਡਾ ਹਾਜ਼ਰ ਸਨ | ਸਕੂਲ ਮੁਖੀ ਰਾਜੇਸ਼ ਕੁਮਾਰ ਅੱਤਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਭਾਣੋਕੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਦਾ ਸਮੂਹ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰਜੀ ਮਾਨ ਵਲੋਂ ਪਿੰਡ ਮਾਨਾਂਵਾਲੀ 'ਚ ਟੇਲ ਐਂਡ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਲਜੀਤ ਸਿੰਘ ਵਾਲੀਆ, ਸਰਬਜੀਤ ਕੌਰ ਤੇ ਜਸਵਿੰਦਰ ਸਿੰਘ ਭਗਤਪੁਰਾ ਨੂੰ ਅਹਿਮ ਜ਼ਿੰਮੇਵਾਰੀ ਸੌਂਪ...
Ad Position 24