05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹਰਜੀ ਮਾਨ ਵਲੋਂ ਪਿੰਡ ਮਾਨਾਂਵਾਲੀ 'ਚ ਟੇਲ ਐਂਡ ਸਿੰਚਾਈ ਪ੍ਰੋਜੈਕਟ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 04-05-2026
ਫਗਵਾੜਾ, 3 ਮਈ (ਹਰਜੋਤ ਸਿੰਘ ਚਾਨਾ)-ਪਿੰਡ ਮਾਨਾਵਾਲੀ ਵਿਖੇ ਟੇਲ ਐਂਡ ਤੋਂ ਸਿੰਚਾਈ ਲਈ 97 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਨਹਿਰੀ ਪ੍ਰੋਜੈਕਟ ਦਾ ਉਦਘਾਟਨ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਵਲੋਂ ਅਰਦਾਸ ਉਪਰੰਤ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਪ੍ਰੋਜੈਕਟ ਨਾਲ ਕਰੀਬ 980 ਏਕੜ ਜ਼ਮੀਨ ਦੀ ਸਿੰਚਾਈ ਦਾ ਪੱਕਾ ਪ੍ਰਬੰਧ ਹੋਵੇਗਾ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ | ਮਾਨ ਨੇ ਦੱਸਿਆ ਕਿ ਇਸ ਨਹਿਰੀ ਯੋਜਨਾ ਹੇਠ ਖੱਬੇ ਪਾਸੇ 961 ਫੁੱਟ ਲੰਬੀ ਪਾਈਪ ਲਾਈਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਕਿਰਪਾਲਪੁਰ, ਮਾਨਾਵਾਲੀ, ਦਰਵੇਸ਼ ਪਿੰਡ, ਸੁਨੜਾ ਰਾਜਪੂਤਾਂ ਅਤੇ ਅਠੌਲੀ ਪਿੰਡਾਂ ਦੀ ਜ਼ਮੀਨ ਦੀ ਸਿੰਚਾਈ ਹੋਵੇਗੀ | ਇਸ ਤੋਂ ਇਲਾਵਾ ਸਾਹਮਣੇ ਪਾਸੇ ਮਾਨਾਵਾਲੀ ਤੇ ਅਠੌਲੀ ਦੀ ਜ਼ਮੀਨ ਲਈ 4800 ਫੁੱਟ ਲੰਮੀ ਪਾਈਪ ਲਾਈਨ ਬਣਾਈ ਗਈ ਹੈ ਤੇ ਨਾਲ ਹੀ ਸੱਜੇ ਪਾਸੇ ਪਿੰਡ ਮਾਨ ਤੇ ਸ਼ਹਿਰ ਦੇ ਕੁਝ ਇਲਾਕਿਆਂ ਦੀ ਸਿੰਚਾਈ ਲਈ 7700 ਫੁੱਟ ਲੰਮੀ ਪਾਈਪਲਾਈਨ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਲਈ ਵਚਨਬੱਧ ਹੈ | ਲੰਮੇ ਸਮੇਂ ਤੋਂ ਪਾਣੀ ਦੀ ਘਾਟ ਨਾਲ ਪੀੜਤ ਕਿਸਾਨਾਂ ਨੂੰ ਹੁਣ ਵੱਡੀ ਰਾਹਤ ਮਿਲੇਗੀ ਅਤੇ ਖੇਤੀਬਾੜੀ ਨੂੰ ਨਵੀਂ ਰਫ਼ਤਾਰ ਮਿਲੇਗੀ | ਉਨ੍ਹਾਂ ਦੱਸਿਆ ਕਿ ਹਲਕੇ ਦੇ ਹੋਰ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੇ ਵਿਕਾਸੀ ਪ੍ਰੋਜੈਕਟ ਲਿਆਂਦੇ ਜਾਣਗੇ | ਉਦਘਾਟਨ ਸਮਾਗਮ ਦੌਰਾਨ ਨਵਜੋਤ ਸਿੰਘ, ਸਰਪੰਚ ਹਰਜਿੰਦਰ ਕੌਰ, ਗੁਰਦੀਪ ਸਿੰਘ ਦੀਪਾ, ਰਵੀ ਕੁਮਾਰ, ਅਜੇ ਕੁਮਾਰ ਹੈਪੀ, ਕਿਸਾਨ ਆਗੂ ਸੁਖਵਿੰਦਰ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਦਰੀਏਵਾਲ ਨੇੜੇ ਬਰਸਾਤੀ ਡਰੇਨ 'ਤੇ ਬਣਨ ਵਾਲੀ ਪੁਲੀ ਦੀ ਸੱਜਣ ਸਿੰਘ ਚੀਮਾ ਨੇ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਣੋਕੀ ਵਿਚ ਇਨਾਮ ਵੰਡ ਸਮਾਗਮ ਕਰਵਾਇਆ
Ad Position 24