05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਦੇ ਲੈਕਚਰਾਰ ਸੰਦੀਪ ਅਰੋੜਾ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ

Ad Position 21
No active advertisement
ਅਜੀਤ ਡੈਸਕ 04-05-2026
ਕਪੂਰਥਲਾ, 3 ਮਈ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਤੋਂ ਲੈਕਚਰਾਰ ਕੈਮਿਸਟਰੀ ਸੰਦੀਪ ਅਰੋੜਾ ਦੀ ਸਿੱਖਿਆ ਵਿਭਾਗ ਵਿਚ 30 ਸਾਲ ਦੀ ਸੇਵਾ ਉਪਰੰਤ ਉਨ੍ਹਾਂ ਦੀ ਸੇਵਾ ਮੁਕਤੀ ਸਬੰਧੀ ਸੰਸਥਾ ਦੀ ਪਿ੍ੰਸੀਪਲ ਸਪਨਾ ਗੁਪਤਾ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ | ਸਮਾਗਮ ਨੂੰ ਪਿ੍ੰਸੀਪਲ ਸਪਨਾ ਗੁਪਤਾ, ਸੰਦੀਪ ਅਰੋੜਾ ਦੇ ਸਹੁਰਾ ਕਿ੍ਸ਼ਨ ਕੁਮਾਰ ਅਰੋੜਾ, ਉਨ੍ਹਾਂ ਦੀ ਧਰਮ ਪਤਨੀ ਪ੍ਰੀਤੀ ਅਰੋੜਾ, ਪੁੱਤਰ ਚਿਰਾਗ਼ ਅਰੋੜਾ, ਸੂਰੀਆ ਅਰੋੜਾ ਤੇ ਵੱਡੇ ਭਰਾ ਪ੍ਰਦੀਪ ਅਰੋੜਾ ਨੇ ਉਨ੍ਹਾਂ ਨੂੰ ਸੇਵਾ ਮੁਕਤੀ 'ਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਸੰਸਥਾ ਦੇ ਅੰਗਰੇਜੀ ਵਿਸ਼ੇ ਦੇ ਲੈਕਚਰਾਰ ਹਰਵਿੰਦਰ ਭੰਡਾਲ ਦੀ ਦੇਖ ਰੇਖ ਹੇਠ ਕਰਵਾਏ ਗਏ ਸਮਾਗਮ ਵਿਚ ਸੰਸਥਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਦਕਿ ਲੈਕਚਰਾਰ ਰਜਨੀ ਵਾਲੀਆ ਨੇ ਬਹੁਤ ਹੀ ਸੁੰਦਰ ਕਵਿਤਾ ਪੇਸ਼ ਕੀਤੀ | ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਾ ਸੰਘਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਸੇਵਾ ਮੁਕਤ ਲੈਕਚਰਾਰ ਅਸ਼ਵਨੀ ਮੈਣੀ, ਸੇਵਾ ਮੁਕਤ ਮਿਸਟਰਸ ਸੀਮਾ ਮੋਗਲਾ ਨੇ ਵੀ ਸੰਦੀਪ ਅਰੋੜਾ ਵਲੋਂ ਸਿੱਖਿਆ ਵਿਭਾਗ ਵਿਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਉਪਰੰਤ ਸਪਨਾ ਗੁਪਤਾ ਤੇ ਸੰਸਥਾ ਦੇ ਸਟਾਫ਼ ਨੇ ਸੰਦੀਪ ਅਰੋੜਾ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ | ਚਿਰਾਗ਼ ਅਰੋੜਾ ਨੇ ਸੰਸਥਾ ਦੀ ਪਿ੍ੰਸੀਪਲ, ਸਮੂਹ ਸਟਾਫ਼ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ | ਇੱਥੇ ਵਰਨਣਯੋਗ ਹੈ ਕਿ ਸੰਦੀਪ ਅਰੋੜਾ ਨੇ 8 ਵਰ੍ਹੇ ਸ਼ੂਗਰ ਇੰਡਸਟਰੀ ਤੇ ਬਾਅਦ ਵਿਚ 30 ਵਰ੍ਹੇ ਸਿੱਖਿਆ ਵਿਭਾਗ ਵਿਚ ਕਾਰਜਸ਼ੀਲ ਰਹੇ | ਉਨ੍ਹਾਂ ਵਿਭਾਗ ਵਲੋਂ ਪ੍ਰਾਇਮਰੀ ਸਿੱਖਿਆ ਵਿਚ ਕੁਆਲਿਟੀ ਐਜੂਕੇਸ਼ਨ ਲਈ ਚਲਾਏ ਗਏ ਵਿਸ਼ੇਸ਼ ਪ੍ਰੋਜੈਕਟਾਂ ਜਿਵੇਂ ਕਿ 'ਪੜ੍ਹੋ ਪੰਜਾਬ', ਅਬੈਕਸ ਐਜੂਕੇਸ਼ਨ ਤੇ ਅੰਗਰੇਜੀ ਪਾਇਲਟ ਪ੍ਰੋਜੈਕਟ ਵਿਚ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ | ਸਮਾਗਮ ਵਿਚ ਸ੍ਰੀ ਮੁਕਤਸਰ ਸਾਹਿਬ ਤੋਂ ਲੈਕਚਰਾਰ ਅਰਵਿੰਦਰਪਾਲ ਸਿੰਘ, ਸੰਸਥਾ ਦੇ ਸਟਾਫ਼ ਮੈਂਬਰ ਨੀਲਮ ਵਰਮਾ, ਰੁਪਿੰਦਰ ਕੌਰ, ਅਸ਼ਵਨੀ ਕੁਮਾਰ, ਮੰਗਲ ਸਿੰਘ ਤੋਂ ਇਲਾਵਾ ਸੰਦੀਪ ਅਰੋੜਾ ਦੇ ਪਰਿਵਾਰਕ ਮੈਂਬਰਾਂ ਵਿਚ ਵਿਨੋਦ ਬਾਲਾ, ਪੂਨਮ ਅਰੋੜਾ, ਨੀਰੂ ਅਰੋੜਾ, ਸਾਨਵੀ ਅਰੋੜਾ, ਰਾਜਨ ਮੋਗਲਾ, ਕਰਮਜੋਤ ਸਿੰਘ, ਰਜਿੰਦਰਪਾਲ, ਅਮਰੀਕ ਸਿੰਘ, ਪ੍ਰਵੀਨ ਸ਼ਰਮਾ, ਗੁਲਸ਼ਨ ਕੁਮਾਰ, ਸੁਰਜੀਤ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕ੍ਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਭੁਲੱਥ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪ੍ਰਤਾਪ ਸਿੰਘ ਭਿੰਡਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਨਿਯੁਕਤ
Ad Position 24