05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕ੍ਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਭੁਲੱਥ ਦਾ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 04-05-2026
ਭੁਲੱਥ, 3 ਮਈ (ਮਨਜੀਤ ਸਿੰਘ ਰਤਨ)-ਆਈ.ਸੀ.ਐੱਸ.ਈ.ਬੋਰਡ ਵੱਲੋਂ ਐਲਾਨ ਕੀਤੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਕ੍ਰਾਈਸਟ ਦਾ ਕਿੰਗ ਕਾਨਵੈਂਟ ਸਕੂਲ ਭੁਲੱਥ ਦਾ ਦਸਵੀਂ ਕਲਾਸ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਫਾਦਰ ਰਾਮੋਲਡ ਮਾਰੀਓ ਨੇ ਦੱਸਿਆ ਕਿ ਦਸਵੀਂ ਕਲਾਸ ਵਿਚ ਸਕੂਲ ਦੇ ਕੁੱਲ 70 ਬੱਚਿਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰਿਆਂ ਨੇ ਹੀ ਇਸ ਨਤੀਜੇ ਵਿਚ ਵਧੀਆ ਅੰਕ ਹਾਸਿਲ ਕੀਤੇ | ਉਨ੍ਹਾਂ ਦੱਸਿਆ ਕਿ ਇਸ ਨਤੀਜੇ ਵਿਚ ਸਿ੍ਸ਼ਟੀ ਮਠੋਣ ਨੇ 95.2 ਪ੍ਰਤੀਸ਼ਤ, ਯੋਧਵੀਰ ਸਿੰਘ ਨੇ 95.2 ਪ੍ਰਤੀਸ਼ਤ, ਪਲਵ ਮਹਿਤਾ ਨੇ 94.8 ਪ੍ਰਤੀਸ਼ਤ, ਪ੍ਰਭਜੋਤ ਕੌਰ ਨੇ 94.2ਪ੍ਰਤੀਸ਼ਤ, ਗੁਰਲੀਨ ਕੌਰ ਨੇ 94.2ਪ੍ਰਤੀਸ਼ਤ ਅਤੇ ਪਲਕਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਸਿਸਟਰ ਐਨੀਟ ਸੀ. ਐੱਸ.ਐਨ. ਨੇ ਸਾਰੇ ਸਕੂਲ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਅਗਲੀਆਂ ਪ੍ਰੀਖਿਆਵਾਂ ਵਿਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਨਾ ਦਿੱਤੀ | ਉਨ੍ਹਾਂ ਕਿਹਾ ਕਿ ਇਸ ਵਿਦਿਆ ਨਤੀਜੇ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਲਗਨ ਨੂੰ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਵਿਚ ਬਾਸਕਿਟਬਾਲ ਲੜਕਿਆਂ ਦੇ ਚੋਣ ਟਰਾਇਲ 9 ਤੇ 10 ਮਈ ਨੂੰ -ਕੁਲਵਿੰਦਰ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਦੇ ਲੈਕਚਰਾਰ ਸੰਦੀਪ ਅਰੋੜਾ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ
Ad Position 24