ਫਗਵਾੜਾ, 6 ਮਈ (ਹਰਜੋਤ ਸਿੰਘ ਚਾਨਾ)-ਇੱਕ ਕੋਠੀ 'ਚੋਂ ਸਾਮਾਨ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ਼ ਸਤਨਾਮਪੁਰਾ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ.ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਆਸ਼ੂ ਜੱਸੀ ਪੁੱਤਰ ਨਰੇਸ਼ ਚੰਦ ਵਾਸੀ ਪਿੰਡ ਨੰਗਲ ਮੱਝਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦੀ ਮਾਸੀ ਕਮਲਜੀਤ ਕੌਰ ਜੋ ਵਿਦੇਸ਼ ਬਹਿਰੀਨ ਗਈ ਹੋਈ ਹੈ ਜਿਸ ਦੀ ਇੱਕ ਕੋਠੀ ਖੇੜਾ ਕਲੋਨੀ ਵਿਖੇ ਬਣ ਰਹੀ ਹੈ ਜਿਸ ਦੀ ਦੇਖ ਰੇਖ ਉਹ ਕਰਦਾ ਹੈ ਤੇ ਜਦੋਂ ਉਹ ਕੋਠੀ ਪੁੱਜਿਆ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ ਤੇ ਏ.ਸੀ. ਦੇ ਪਾਈਪ, ਸਰੀਆ ਤੇ ਹੋਰ ਸਾਮਾਨ ਚੋਰੀ ਸੀ | ਜਿਸ ਸਬੰਧ 'ਚ ਪੁਲਿਸ ਵਲੋਂ ਕੀਤੀ ਜਾਂਚ ਉਪਰੰਤ ਨਰੇਸ਼ ਕੁਮਾਰ ਉਰਫ਼ ਫੇਫੜਾ ਪੁੱਤਰ ਕੁਲਦੀਪ ਰਾਏ ਵਾਸੀ ਪਿੰਡ ਠੱਕਰਕੀ, ਸੂਰਜ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ |