28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬਸਪਾ (ਅੰਬੇਡਕਰ) ਪੰਜਾਬ ਵਿਚ ਸੱਤਾ ਪਰਿਵਰਤਨ ਰੈਲੀਆਂ ਕਰੇਗੀ-ਮਨੋਜ ਕੁਮਾਰ ਨਾਹਰ

Ad Position 21
No active advertisement
ਅਜੀਤ ਡੈਸਕ 12-05-2026
ਕਪੂਰਥਲਾ, 11 ਮਈ (ਅਮਰਜੀਤ ਕੋਮਲ)-ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਮੁੱਖ ਦਫ਼ਤਰ ਵਿਚ ਪਾਰਟੀ ਦੇ ਪ੍ਰਮੁੱਖ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਪਾਰਟੀ ਦੇ ਪ੍ਰਧਾਨ ਮਨੋਜ ਕੁਮਾਰ ਨਾਹਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਆਗਾਮੀ ਵਿਧਾਨ ਸਭਾ ਚੋਣਾ ਦੀ ਤਿਆਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨੋਜ ਕੁਮਾਰ ਨਾਹਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਇਆਂ ਸਾਢੇ ਚਾਰ ਸਾਲ ਦਾ ਸਮਾਂ ਹੋ ਗਿਆ ਹੈ ਪਰ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ ਉਸਨੂੰ ਪੂਰੇ ਨਹੀਂ ਕੀਤੇ ਜਿਸ ਨਾਲ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਸਪਾ ਅੰਬੇਡਕਰ ਲਗਭਗ ਦੋ ਵਰਿ੍ਹਆਂ ਤੋਂ ਸਰਕਾਰ ਤੋਂ ਮੰਗ ਕਰਦੀ ਆ ਰਹੀ ਹੈ ਕਿ ਸਾਡੇ 12 ਪ੍ਰਤੀਸ਼ਤ ਕੋਟਾ ਵਾਲਮੀਕ ਮਜਬੀ ਸਿੱਖ ਸਮਾਜ ਲਈ ਲਾਗੂ ਕੀਤਾ ਜਾਵੇ ਪਰ ਸਰਕਾਰ ਨੇ ਇਸ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਸੱਤਾ ਪਰਿਵਰਤਨ ਰੈਲੀਆਂ ਕੀਤੀਆਂ ਜਾਣਗੀਆਂ | ਮਨੋਜ ਕੁਮਾਰ ਨਾਹਰ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਜਲੰਧਰ ਛਾਉਣੀ, ਅਟਾਰੀ, ਸੁਲਤਾਨਪੁਰ ਲੋਧੀ, ਬਾਬਾ ਬਕਾਲਾ ਵਿਚ ਪਰਿਵਰਤਨ ਰੈਲੀਆਂ ਹੋਣਗੀਆਂ | ਉਨ੍ਹਾਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇੱਕਜੁੱਟ ਹੋਣ ਤੇ ਸੱਤਾ ਪਰਿਵਰਤਨ ਰੈਲੀਆਂ ਨੂੰ ਸਫ਼ਲ ਬਣਾਉਣ ਲਈ ਕੰਮ ਕਰਨ | ਮੀਟਿੰਗ ਵਿਚ ਬਸਪਾ (ਅ) ਦੇ ਸੂਬਾਈ ਪ੍ਰਧਾਨ ਕਮਲਜੀਤ ਸਹੋਤਾ, ਭਜਨ ਸਭਰਵਾਲ, ਜਗਤਾਰ ਤਲਵੰਡੀ, ਸਰਬਜੀਤ ਤਖਤੂ ਚੱਕ, ਤਿੰਨੇ ਜਨਰਲ ਸਕੱਤਰ ਪੰਜਾਬ, ਪਰਮਜੀਤ ਸਿੰਘ ਠੇਕੇਦਾਰ, ਹਰਪ੍ਰੀਤ, ਸੋਨੇ ਕੁਮਾਰ, ਗੋਪੀ, ਸੌਦਾਗਰ ਮੱਲ, ਧਰਮਪਾਲ ਬੰਬੀਆਂ ਵਾਲੇ, ਰਣਜੀਤ ਲੱਧੜ, ਮਿਲਖਾ ਸਿੰਘ, ਪੂਰਨ ਸ਼ੇਖ, ਬਾਬਾ ਸਤਨਾਮ ਨਾਥ, ਬਾਬਾ ਅੰਗਰੇਜ਼ ਸਿੰਘ, ਗੁਰਵਿੰਦਰ ਮਿੰਟਾ, ਸੁਖਚੈਨ, ਅਜੇ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਮੀਟਿੰਗ 14 ਮਈ ਨੂੰ ਅਗਲੀ ਖ਼ਬਰ ਨਗਰ ਪੰਚਾਇਤ ਬੇਗੋਵਾਲ ਦੀ ਮੀਟਿੰਗ ਵਿਚ ਹੋਈਆਂ ਅਹਿਮ ਵਿਚਾਰਾਂ
Ad Position 24