28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਪੰਚਾਇਤ ਬੇਗੋਵਾਲ ਦੀ ਮੀਟਿੰਗ ਵਿਚ ਹੋਈਆਂ ਅਹਿਮ ਵਿਚਾਰਾਂ

Ad Position 21
No active advertisement
ਅਜੀਤ ਡੈਸਕ 12-05-2026
ਬੇਗੋਵਾਲ, 11 ਮਈ (ਸੁਖਜਿੰਦਰ ਸਿੰਘ)-ਨਗਰ ਪੰਚਾਇਤ ਬੇਗੋਵਾਲ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਦਲਜੀਤ ਕੌਰ ਦੀ ਅਗਵਾਈ ਵਿਚ ਹੋਈ | ਜਿਸ ਵਿਚ ਕਸਬੇ ਦੇ ਸਾਰੇ ਕੌਂਸਲਰਾਂ ਤੋਂ ਇਲਾਵਾ ਕਾਰਜਸਾਧਕ ਅਫ਼ਸਰ ਮਨਦੀਪ ਕੁਮਾਰ ਨੇ ਵੀ ਸ਼ਿਰਕਤ ਕੀਤੀ | ਇਸ ਮੀਟਿੰਗ ਵਿਚ ਕਸਬੇ ਦੇ ਵਿਕਾਸ ਕੰਮਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਕੰਮਾਂ ਦੇ ਸਰਬਸੰਮਤੀ ਨਾਲ ਮਤੇ ਪਾਏ ਗਏ ਤੇ ਕਸਬੇ ਵਿ ਚੱਲ ਰਹੇ ਕੰਮਾਂ 'ਤੇ ਕਰਵਾਏ ਜਾਣ ਵਾਲੇ ਕੰਮਾਂ 'ਤੇ ਵੀ ਵਿਚਾਰਾਂ ਹੋਈਆ | ਇਸ ਮੌਕੇ ਨਗਰ ਪੰਚਾਇਤ ਬੇਗੋਵਾਲ ਦੀ 11 ਕਿੱਲੇ ਜ਼ਮੀਨ ਬਿਨ੍ਹਾਂ ਕਿਸੇ ਬੋਲੀ 'ਤੇ ਵਹਾਉਣ ਤੇ ਚੋਰੀ ਫ਼ਸਲ ਵੱਢ ਕੇ ਲੈ ਜਾਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਬੇਗੋਵਾਲ ਦੀ ਜਾਇਦਾਦ ਪਿੰਡ ਦੀ ਸਾਂਝੀ ਜਾਇਦਾਦ ਹੈ ਤੇ ਕਿਸੇ ਸ਼ਖ਼ਸ ਵਲੋਂ ਪ੍ਰਸ਼ਾਸਨ ਦੀ ਪ੍ਰਵਾਹ ਨਾ ਮੰਨਦੇ ਹੋਏ ਪਿਛਲੇ 1 ਸਾਲ ਤੋਂ ਕਬਜ਼ਾ ਕਰ ਰੱਖਣਾ ਸਿੱਧੇ ਤੌਰ 'ਤੇ ਇਕ ਵੱਡੀ ਧਾਂਦਲੀ ਹੈ, ਜਿਸ ਨੰੂ ਨਗਰ ਪੰਚਾਇਤ ਬੇਗੋਵਾਲ ਕਿਸੇ ਵੀ ਸ਼ਰਤ 'ਤੇ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਜੇ ਨਗਰ ਪੰਚਾਇਤ ਦੀ ਚੋਰੀ ਕਣਕ ਵੱਢਣ ਵਾਲੇ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਨਗਰ ਪੰਚਾਇਤ ਬੇਗੋਵਾਲ ਲੋਕਾਂ ਨੂੰ ਨਾਲ ਲੈ ਸਾਂਝਾ ਸੰਘਰਸ਼ ਕਰੇਗੀ | ਇਸ ਮੌਕੇ ਉਨ੍ਹਾਂ ਐਸ.ਐਸ.ਪੀ. ਕਪੂਰਥਲਾ ਤੇ ਡੀ.ਸੀ. ਕਪੂਰਥਲਾ ਨੂੰ ਮੰਗ ਕੀਤੀ ਕਿ ਨਗਰ ਪੰਚਾਇਤ ਵਲੋਂ ਦਿੱਤੀ ਦਰਖਾਸਤ 'ਤੇ ਤੁਰੰਤ ਅਸਰ ਕਰਦਿਆਂ ਉਸ ਸ਼ਖ਼ਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਮੌਕੇ ਇਹ ਵੀ ਫ਼ੈਸਲਾ ਲਿਆ ਗਿਆ ਕਿ ਕਸਬੇ ਵਿਚ ਜੋ ਵੀ ਗ਼ੈਰਕਾਨੰੂਨੀ ਇਮਾਰਤਾਂ ਬਣ ਰਹੀਆਂ ਹਨ ਉਨ੍ਹਾਂ 'ਤੇ ਵੀ ਜਲਦੀ ਕਾਰਵਾਈ ਹੋਵੇਗੀ ਤੇ ਜਿਨ੍ਹਾਂ ਲੋਕਾਂ ਨੇ ਨਗਰ ਪੰਚਾਇਤ ਦੀ ਜ਼ਮੀਨ 'ਤੇ ਕਬਜ਼ੇ ਕੀਤੇ ਹੋਏ ਹਨ, ਉਹ ਵੀ ਛੁਡਵਾਏ ਜਾਣਗੇ | ਇਸ ਮੌਕੇ ਪ੍ਰਧਾਨ ਦਲਜੀਤ ਕੌਰ, ਵਾਇਸ ਪ੍ਰਧਾਨ ਜਗਜੀਤ ਸਿੰਘ ਖਾਸਰੀਆ, ਚੇਅਰਮੈਨ ਅਸ਼ੋਕ ਕੁਮਾਰ ਬੱਤਰਾ, ਕੌਂਸਲਰ ਦਲਜੀਤਮ ਸਿੰਘ ਮੰਡਾ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਰਜਿੰਦਰ ਸਿੰਘ ਲਾਡੀ , ਕੌਂਸਲਰ ਬਲਕਾਰ ਸਿੰਘ, ਕੌਂਸਲਰ ਜਸਵੰਤ ਸਿੰਘ ਮੁਰੱਬੀਆ, ਕੌਂਸਲਰ ਸ਼੍ਰੀਮਤੀ ਚੰਦਰ ਪ੍ਰਭਾ, ਕੌਂਸਲਰ ਮਨਪ੍ਰੀਤ ਕੌਰ, ਕੌਂਸਲਰ ਪਲਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸਪਾ (ਅੰਬੇਡਕਰ) ਪੰਜਾਬ ਵਿਚ ਸੱਤਾ ਪਰਿਵਰਤਨ ਰੈਲੀਆਂ ਕਰੇਗੀ-ਮਨੋਜ ਕੁਮਾਰ ਨਾਹਰ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਉਦਯੋਗਪਤੀਆਂ ਤੇ ਆਮ ਲੋਕਾਂ ਨਾਲ ਕੀਤੀ ਜਾਵੇਗੀ ਵਿਸ਼ੇਸ਼ ਮੁਲਾਕਾਤ
Ad Position 24