29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟੈਂਕੀ ਟੁੱਟੀ ਹੋਣ ਕਾਰਨ ਗੋਲ ਕੋਠੀ ਵਿਚ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਹੋ ਰਿਹਾ ਬਰਬਾਦ <br/>

Ad Position 21
No active advertisement
ਅਜੀਤ ਡੈਸਕ 12-05-2026
ਕਪੂਰਥਲਾ, 11 ਮਈ (ਸਡਾਨਾ)-ਕਪੂਰਥਲਾ ਰਿਆਸਤ ਦੇ ਮਹਾਰਾਜਾ ਵਲੋਂ ਬਣਾਈਆਂ ਗਈਆਂ ਆਲੀਸ਼ਾਨ ਇਮਾਰਤਾਂ ਵਿਚੋਂ ਇਕ ਗੋਲ ਕੋਠੀ ਆਪਣੀ ਬਦਹਾਲੀ 'ਤੇ ਹੰਝੂ ਵਹਾਅ ਰਹੀ ਹੈ | ਇਸ ਕੋਠੀ ਵਿਚ ਕਿਸੇ ਸਮੇਂ ਮਹਾਰਾਜਾ ਜਗਤਜੀਤ ਸਿੰਘ ਦੇ ਪਰਿਵਾਰਕ ਮੈਂਬਰ ਰਿਹਾ ਕਰਦੇ ਸਨ, ਉਸ ਉਪਰੰਤ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਰਿਹਾਇਸ਼ ਬਣੀ ਤੇ ਲੰਮਾ ਸਮਾਂ ਸਿਵਲ ਸਰਜਨ ਵੀ ਇਸੇ ਕੋਠੀ ਵਿਚ ਰਹਿੰਦੇ ਰਹੇ | ਇਸਦੀ ਖ਼ਸਤਾ ਹਾਲਤ ਨੂੰ ਦੇਖਦਿਆਂ ਇਸਨੂੰ ਅਸੁਰੱਖਿਅਤ ਐਲਾਨਿਆ ਗਿਆ ਤੇ ਕੁੱਝ ਸਮਾਂ ਪਹਿਲਾਂ ਹੀ ਮੁੜ ਇਸਦੀ ਮੁਰੰਮਤ ਕਰਵਾਕੇ ਰੰਗਰੋਗਨ ਕਰਵਾਇਆ ਗਿਆ | ਪਰ ਬੰਦ ਰਹਿਣ ਦੇ ਕਾਰਨ ਮੁੜ ਇਸਦੀ ਹਾਲਤ ਖ਼ਰਾਬ ਹੋ ਰਹੀ ਹੈ | ਗੋਲ ਕੋਠੀ ਦੇ ਦਾਇਰੇ ਅੰਦਰ ਲੱਗੀ ਪਾਣੀ ਦੀ ਟੈਂਕੀ ਦਾ ਵਾਲਵ ਟੁੱਟਿਆ ਹੋਣ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਹਜ਼ਾਰਾ ਲੀਟਰ ਸਾਫ਼ ਪਾਣੀ ਰੋਜ਼ਾਨਾ ਵਿਅਰਥ ਜਾ ਰਿਹਾ ਹੈ, ਪਰ ਸਬੰਧਿਤ ਵਿਭਾਗ ਦਾ ਇਸ ਵੱਲ ਕੋਈ ਧਿਆਨ ਨਹੀਂ | ਪਾਣੀ ਦੇ ਵਿਅਰਥ ਵਗਣ ਕਾਰਨ ਜਿੱਥੇ ਇਮਾਰਤ ਨੂੰ ਨੁਕਸਾਨ ਹੋ ਰਿਹਾ ਹੈ ਉੱਥੇ ਹਜ਼ਾਰਾਂ ਲੀਟਰ ਪਾਣੀ ਦੀ ਵੀ ਰੋਜ਼ਾਨਾ ਬਰਬਾਦੀ ਹੋ ਰਹੀ ਹੈ | ਕੈਮਰਾ ਬਾਗ ਵਿਖੇ ਰੋਜ਼ਾਨਾ ਸੈਰ ਕਰਨ ਵਾਲਿਆਂ ਨੇ ਮੰਗ ਕੀਤੀ ਕਿ ਤੁਰੰਤ ਇਸ ਵੱਲ ਧਿਆਨ ਦਿੰਦੇ ਹੋਏ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾਵੇ ਤੇ ਇਸ ਟੈਂਕੀ ਦੀ ਜਲਦੀ ਮੁਰੰਮਤ ਕਰਵਾਈ ਜਾਵੇ |


Ad Position 22
No active advertisement
ਪਿਛਲੀ ਖ਼ਬਰ ਮਾਤਾ ਭੱਦਰਕਾਲੀ ਦੇ 79ਵੇਂ ਮੇਲੇ ਸੰਬੰਧੀ 1100 ਸ੍ਰੀ ਦੁਰਗਾ ਸਤੁਤੀ ਦੇ ਪਾਠ ਕਰਵਾਏ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਛੱਡ ਕੇ ਜਗਤਾਰ ਸਿੰਘ ਝੀਤਾ ਮੁੜ ਹੋਏ ਕਾਂਗਰਸ ਵਿਚ ਸ਼ਾਮਿਲ <br/>
Ad Position 24