29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਤਾ ਭੱਦਰਕਾਲੀ ਦੇ 79ਵੇਂ ਮੇਲੇ ਸੰਬੰਧੀ 1100 ਸ੍ਰੀ ਦੁਰਗਾ ਸਤੁਤੀ ਦੇ ਪਾਠ ਕਰਵਾਏ <br/>

Ad Position 21
No active advertisement
ਅਜੀਤ ਡੈਸਕ 12-05-2026
ਕਪੂਰਥਲਾ, 11 ਮਈ (ਸਡਾਨਾ)-ਮਾਤਾ ਭੱਦਰਕਾਲੀ ਜੀ ਦੇ 79ਵੇਂ ਮੇਲੇ ਸਬੰਧੀ ਸ਼ੇਖੂਪੁਰ ਮੰਦਿਰ ਵਿਖੇ ਅੱਜ 1100 ਸ੍ਰੀ ਦੁਰਗਾ ਸਤੁਤੀ ਦੇ ਪਾਠ ਕਰਵਾਏ ਗਏ | ਸਵੇਰ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮੰਦਿਰ ਵਿਚ ਨਤਮਸਤਕ ਹੋਣ ਲਈ ਪਹੁੰਚੇ ਅਤੇ ਆਪਣੀ ਹਾਜ਼ਰ ਲਗਵਾਈ | ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵੀ ਸ਼ਾਮਲ ਹੋਏ | ਪਾਠ ਦੀ ਆਰੰਭਤਾ ਤੋਂ ਪਹਿਲਾਂ ਪੂਜਾ ਕੀਤੀ ਗਈ ਤੇ ਪਾਠ ਤੋਂ ਬਾਅਦ ਭਜਨ ਮੰਡਲੀਆਂ ਨੇ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ | ਮੰਦਿਰ ਵਿਚ ਸ਼ਰਧਾਲੂਆਂ ਦਾ ਠਾਠਾਂ ਮਾਰਦਾ ਇਕੱਠ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ, ਉੱਥੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਿੱਥੇ ਪੁਲਿਸ ਕਰਮਚਾਰੀ ਤਾਇਨਾਤ ਸਨ ਉੱਥੇ ਨਾਲ ਹੀ ਮੰਦਿਰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਗਏ ਸਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਦਿਰ ਕਮੇਟੀ ਦੇ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ, ਜਨਰਲ ਸਕੱਤਰ ਅਭਿਸ਼ੇਕ ਆਨੰਦ, ਉਪ ਚੇਅਰਮੈਨ ਭੁਪਿੰਦਰ ਆਨੰਦ, ਮਨੂੰ ਪ੍ਰਾਸ਼ਰ, ਤਰੁਨ ਬਹਿਲ, ਨਰੇਸ਼ ਸ਼ਰਮਾ, ਪ੍ਰਮੋਦ ਕਾਲੀਆ, ਸੰਜੀਵ ਸ਼ਰਮਾ, ਰਾਹੁਲ ਆਨੰਦ, ਰਜੀਵ ਪੁਰੀ, ਮੋਹਿਤ ਆਨੰਦ, ਮੀਡੀਆ ਇੰਚਾਰਜ ਸੁਨੀਲ ਸ਼ਰਮਾ, ਦੀਪਕ ਆਨੰਦ, ਗਗਨ ਪਾਸੀ, ਕਪਿਲ ਦੇਵ ਸ਼ਰਮਾ, ਨਰਿੰਦਰ ਮਨਸੂ, ਰਾਹੁਲ ਕੁਮਾਰ, ਦੀਪਕ ਮਦਾਨ, ਉਂਕਾਰ ਕਾਲੀਆ, ਵਿੱਕੀ ਬਹਿਲ, ਸੁਨੀਲ ਸ਼ਰਮਾ, ਅਮਰੀਕ ਸਿੰਘ, ਦੀਪਕ ਸਲਵਾਨ ਪ੍ਰਧਾਨ ਸ਼ਹਿਰੀ ਕਾਂਗਰਸ, ਰਮਨ ਸ਼ਰਮਾ, ਸੁਰਿੰਦਰ ਸ਼ਰਮਾ, ਦੀਪਕ ਸਿੰਘ, ਕੇਹਰ ਸਿੰਘ, ਰਜਿੰਦਰ ਰਾਜੂ, ਦੀਪੂ ਪੰਡਿਤ, ਮਾਸਟਰ ਵਿਨੋਦ ਸੂਦ, ਕਨਵ ਪਾਸੀ, ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਤੇ ਝੱਖੜ ਕਾਰਨ ਦਰੱਖ਼ਤ ਟੁੱਟਣ ਕਾਰਨ ਆਵਾਜਾਈ ਹੋਈ ਪ੍ਰਭਾਵਿਤ ਅਗਲੀ ਖ਼ਬਰ ਟੈਂਕੀ ਟੁੱਟੀ ਹੋਣ ਕਾਰਨ ਗੋਲ ਕੋਠੀ ਵਿਚ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਹੋ ਰਿਹਾ ਬਰਬਾਦ <br/>
Ad Position 24