ਫਗਵਾੜਾ, 15 ਮਈ (ਹਰਜੋਤ ਸਿੰਘ ਚਾਨਾ)-ਸਕੂਲ ਆਫ਼ ਐਮੀਨੈਂਸ ਫਗਵਾੜਾ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਨੇ ਦੱਸਿਆ ਕਿ ਓਵਰਆਲ ਨਤੀਜਿਆਂ 'ਚ ਇਸ਼ੂ ਨੇ 500 'ਚੋਂ 475 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਮੁਕੇਸ਼ ਕੁਮਾਰ ਨੇ 474 ਅੰਕਾਂ ਨਾਲ ਦੂਜਾ ਤੇ ਜੋਤੀ ਨੇ 463 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਸਕੂਲ ਦੇ 10 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ, ਜਦਕਿ 17 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਲਗਭਗ 100 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਤੇ 100 ਤੋਂ ਵੱਧ ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਤੇ ਸਾਰੇ ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਨਾਮ ਰੌਸ਼ਨ ਕੀਤਾ | ਸਾਇੰਸ 'ਚ ਇਸ਼ੂ ਨੇ 475 ਅੰਕਾਂ ਨਾਲ ਪਹਿਲਾ ਸਥਾਨ, ਜੋਤੀ ਨੇ 463 ਅੰਕਾਂ ਨਾਲ ਦੂਜਾ ਤੇ ਮੀਨਾਕਸ਼ੀ ਸੋਨੀ ਨੇ 461 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ 'ਚ ਮੁਕੇਸ਼ ਕੁਮਾਰ ਸ਼ਾਹ ਨੇ 474 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ | ਪਿੰਕੀ ਕੁਮਾਰੀ ਨੇ 450 ਅੰਕਾਂ ਨਾਲ ਦੂਜਾ ਤੇ ਮੋਹਿਤ ਦਾਦਰਾ ਨੇ 414 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ 'ਚ ਅਨੁਰਾਧਾ ਨੇ 444 ਅੰਕਾਂ ਨਾਲ ਪਹਿਲਾ, ਕੁਲਜੀਤ ਰਾਮ ਨੇ 426 ਅੰਕਾਂ ਨਾਲ ਦੂਜਾ ਤੇ ਸੌਰਵ ਨੇ 416 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਵੋਕੇਸ਼ਨਲ ਮਕੈਨੀਕਲ ਗਰੁੱਪ 'ਚ ਤਜਿੰਦਰ ਕੁਮਾਰ ਨੇ 390 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਉਮੰਗਦੀਪ ਨੇ 374 ਅੰਕਾਂ ਨਾਲ ਦੂਜਾ ਤੇ ਗਗਨਪ੍ਰੀਤ ਸਿੰਘ ਨੇ 362 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ 12ਵੀਂ ਆਰਟਸ ਦੀ ਵਿਦਿਆਰਥਣ ਜ਼ੇਬਾ ਨੇ ਫ੍ਰੈਂਚ ਵਿਸ਼ੇ ਦੀ ਪ੍ਰੀਖਿਆ ਪਹਿਲੀ ਸ਼੍ਰੇਣੀ ਨਾਲ ਪਾਸ ਕਰਕੇ ਚੰਗੀ ਪ੍ਰਾਪਤੀ ਕੀਤੀ | ਉਹ ਪੂਰੇ ਪੰਜਾਬ 'ਚ ਫ੍ਰੈਂਚ ਵਿਸ਼ਾ ਪਾਸ ਕਰਨ ਵਾਲੀ ਇਕੱਲੀ ਵਿਦਿਆਰਥਣ ਬਣੀ ਹੈ | ਅੱਜ ਸਵੇਰੇ ਸਕੂਲ ਦੀ ਪ੍ਰਾਰਥਨਾ ਸਭਾ ਦੌਰਾਨ ਪਿ੍ੰਸੀਪਲ ਰਣਜੀਤ ਕੁਮਾਰ ਗੋਗਨਾ ਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਕੇਸ਼ ਕੁਮਾਰ ਬੰਸਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ 10ਵੀਂ ਤੇ 12ਵੀਂ ਜਮਾਤ ਦੇ ਚੁਣੇ ਹੋਏ ਹੋਣਹਾਰ ਵਿਦਿਆਰਥੀਆਂ ਨੂੰ ਧਰਮ ਭੂਸ਼ਨ ਅਗਰਵਾਲ ਸਕਾਲਰਸ਼ਿਪ ਨਾਲ ਵੀ ਸਨਮਾਨਿਤ ਕੀਤਾ ਗਿਆ |