ਬੇਗੋਵਾਲ, 15 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਸੀ.ਬੀ.ਐੱਸ.ਈ. ਵਲੋਂ ਐਲਾਨ ਕੀਤੇ ਗਏ ਬਾਰ੍ਹਵੀਂ ਦੇ ਨਤੀਜਿਆਂ ਵਿਚੋਂ ਸੰਤ ਪ੍ਰਣਪਾਲ ਸਿੰਘ ਕਾਨਵੈਂਟ ਸਕੂਲ ਬੇਗੋਵਾਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਜਸਬੀਰ ਸਿੰਘ ਤੇ ਪਿ੍ੰਸੀਪਲ ਦਾਮਨੀ ਸ਼ਰਮਾ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਐਲਾਨੇ ਗਏ 12ਵੀਂ ਦੇ ਨਤੀਜਿਆਂ 'ਚੋਂ ਸਕੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਸਿੰਘ ਨੇ 95.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਅਰਸ਼ਦੀਪ ਕੌਰ ਨੇ 92.8 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਸਤਵਿੰਦਰ ਕੌਰ ਨੇ 92.2 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਤੀਸਰਾ ਸਥਾਨ ਹਾਸਲ ਕਰਕੇ ਮਾਪਿਆ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸੁਪ੍ਰੀਤ ਕੌਰ ਨੇ 91.4 ਪ੍ਰਤੀਸ਼ਤ, ਪਵਨਪ੍ਰੀਤ ਕੌਰ ਨੇ 91.4 ਪ੍ਰਤੀਸ਼ਤ, ਗਗਨਪ੍ਰੀਤ ਕੌਰ ਨੇ 91 ਪ੍ਰਤੀਸ਼ਤ, ਮੁਸਕਾਨਜੀਤ ਕੌਰ ਨੇ 86.8 ਪ੍ਰਤੀਸ਼ਤ, ਹਰਸੀਰਤ ਕੌਰ ਨੇ 86 ਪ੍ਰਤੀਸ਼ਤ, ਗੁਰਵਿੰਦਰ ਕੌਰ ਨੇ 85.2 ਪ੍ਰਤੀਸ਼ਤ, ਹਰਪ੍ਰੀਤ ਸਿੰਘ ਨੇ 85.2 ਪ੍ਰਤੀਸ਼ਤ, ਰਵਨੀਤ ਕੌਰ ਨੇ 85 ਪ੍ਰਤੀਸ਼ਤ, ਮਨਪ੍ਰੀਤ ਕੌਰ ਨੇ 84.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਇਸ ਮੌਕੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਚੰਗੇ ਅੰਕ ਪ੍ਰਾਪਤ ਕਰਕੇ ਆਪਣੀ ਕਾਬਲੀਅਤ ਨੂੰ ਦਿਖਾਇਆ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |