ਫਗਵਾੜਾ, 15 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ੍ਰੀ ਗੁਰੂ ਹਰਗੋਬਿੰਦ ਮਾਡਲ ਮਿਸ਼ਨਰੀ ਸੀਨੀਅਰ ਸੈਕੰਡਰੀ ਸਕੂਲ ਹਰਗੋਬਿੰਦਗੜ੍ਹ ਭੋਗਪੁਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਪਿ੍ੰਸੀਪਲ ਡਾ: ਗੁਰਦੇਵ ਕੌਰ, ਨੇ ਦੱਸਿਆ ਕਿ ਬਾਰ੍ਹਵੀਂ ਸ਼ੇ੍ਰਣੀ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ 500 ਵਿਚੋਂ 342 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਮਨਪ੍ਰੀਤ ਕੌਰ ਤੇ ਜੋaਬਨਪ੍ਰੀਤ ਸਿੰਘ 342 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਗਗਨਦੀਪ ਸਿੰਘ ਨੇ 340 ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਤੇ ਸਕੂਲ ਦੀ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਨੇ ਸਕੂਲ ਪਿ੍ੰਸੀਪਲ ਡਾ: ਗੁਰਦੇਵ ਕੌਰ ਬਾਜਵਾ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਡਾ: ਗੁਰਦੇਵ ਕੌਰ ਬਾਜਵਾ, ਜਸਵਿੰਦਰ ਕੌਰ ਚੇਅਰਪਰਸਨ, ਫ਼ਤਿਹ ਸਿੰਘ ਪ੍ਰਧਾਨ, ਹੁਕਮ ਸਿੰਘ ਟਰਾਂਸਪੋਰਟਰ, ਜੋਗਾ ਸਿੰਘ ਢੱਡੇ, ਸੁਖਵਿੰਦਰ ਕੌਰ ਜੋਤੀ, ਨਿਸ਼ਾ ਪੁਰੀ ਇੰਚਾਰਜ, ਸੁਮਨ ਬਾਲਾ, ਲਵਜੋਤ ਕੌਰ, ਮਨਜੀਤ ਕੌਰ, ਚੇਤਨਾ ਰਾਣੀ, ਮਨਜੀਤ ਕੌਰ, ਲਵਪ੍ਰੀਤ ਕੌਰ ਤੋ ਇਲਾਵਾ ਵਿਦਿਆਰਥੀ ਹਾਜ਼ਰ ਸਨ |