20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਤੇ ਪਲੈਨਿਟ ਪ੍ਰੋਟੈਕਟਰਜ਼ ਸੁਕਾਇਡ ਸੁਸਾਇਟੀ ਨੇ ਦਿੱਤਾ ਨਾਇਬ ਤਹਿਸੀਲਦਾਰ ਤੇ ਐੱਸ.ਐੱਚ.ਓ. ਭੁਲੱਥ ਨੂੰ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 16-05-2026
ਭੁਲੱਥ, 15 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਪਲੈਨਿਟ ਪ੍ਰੋਟੈਕਟਰਜ ਸੁਕਾਇਡ ਸੋਸਾਇਟੀ ਵੱਲੋਂ ਨਾਇਬ ਤਹਿਸੀਲਦਾਰ ਅਤੇ ਐਸ.ਐਚ.ਓ. ਭੁਲੱਥ ਨੂੰ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ ਸਭ ਤੋਂ ਪਹਿਲਾਂ ਕਿਸਾਨ ਆਗੂਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਉਪਰੰਤ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨ ਤਹਿਸੀਲ ਕੰਪਲੈਕਸ ਭੁਲੱਥ ਪਹੁੰਚੇ ਜਿੱਥੇ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਵਿਚ ਚੌਥਾਈ ਹਿੱਸਾ ਰੁੱਖ ਲਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਨਾਇਬ ਤਹਿਸੀਲਦਾਰ ਸੁਨੀਤਾ ਖਿੱਲਣ ਅਤੇ ਐਸ.ਐਚ. ਓ. ਭੁਲੱਥ ਗਗਨਦੀਪ ਸਿੰਘ ਨੂੰ ਮੰਗ ਪੱਤਰ ਦਿੱਤੇ | ਇਹਨਾਂ ਮੰਗ ਪੱਤਰਾਂ ਵਿਚ ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਾਏ ਜਾਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪੁਖਤੇ ਪ੍ਰਬੰਧ ਵੀ ਕੀਤੇ ਜਾਣ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਵਿਚ ਚੌਥਾਈ ਹਿੱਸਾ ਰੁੱਖ ਲਾ ਕੇ ਉਸ ਨੂੰ ਜੰਗਲ ਵਾਂਗ ਸ਼ਾਲੀਮਾਰ ਬਾਗ਼ ਵਿਚ ਤਬਦੀਲ ਕੀਤਾ ਜਾਵੇ ਤਾਂ ਕਿ ਪਿੰਡਾਂ ਵਿਚ ਰੁੱਖਾ ਦੀ ਗਿਣਤੀ ਵਿਚ ਵਾਧਾ ਹੋਵੇ ਅਤੇ ਆਕਸੀਜਨ ਵਿਚ ਵਾਧਾ ਹੋ ਸਕੇ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ | ਉਨ੍ਹਾਂ ਕਿਹਾ ਕਿ ਕਈ ਲੋਕਾਂ ਅਤੇ ਡੇਰਿਆਂ ਵੱਲੋਂ ਮੱਝਾਂ ਆਦਿ ਜਾਨਵਰ ਦਾ ਝੁੰਡ ਬਣਾ ਕੇ ਉਨ੍ਹਾਂ ਨੂੰ ਸੜਕਾਂ ਅਤੇ ਖੇਤਾਂ ਵਿਚ ਖੁੱਲ੍ਹਾ ਚਾਰਾ ਚਰਨ ਲਈ ਛੱਡਿਆ ਜਾਂਦਾ ਹੈ ਤੇ ਉਹ ਸੜਕ ਦੇ ਕਿਨਾਰਿਆਂ ਤੇ ਲੱਗੇ ਰੁੱਖ ਖੇਤਾਂ ਅਤੇ ਟਿਊਬਵੈੱਲਾਂ ਤੇ ਲੱਗੇ ਰੁੱਖਾਂ ਦਾ ਨੁਕਸਾਨ ਕਰ ਦਿੰਦੇ ਹਨ | ਇਹਨਾਂ ਰੁੱਖਾਂ ਨੂੰ ਜਾਨਵਰ ਖਾ ਲੈਂਦੇ ਹਨ ਤੇ ਰੁੱਖ ਪੈਦਾ ਹੀ ਨਹੀਂ ਹੋਣ ਦਿੱਤੇ ਜਾ ਰਹੇ ਹਨ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਇਸ ਦੇ ਸਬੰਧ ਵਿਚ ਕਾਨੂੰਨ ਬਣਾਇਆ ਜਾਵੇ ਤੇ ਹਦਾਇਤ ਕੀਤੀ ਜਾਵੇ ਕਿ ਕੋਈ ਵੀ ਲੋਕ ਅਤੇ ਮੱਝਾਂ ਦੇ ਡੇਰੇ ਵਾਲੇ ਇਹਨਾਂ ਪਸ਼ੂਆਂ ਨੂੰ ਆਪਣੇ ਡੇਰਿਆਂ ਵਿਚ ਹੀ ਸੀਮਤ ਰੱਖਣ ਬਾਹਰ ਖੁੱਲੇ੍ਹ ਨਾ ਛੱਡੇ ਜਾਣ ਇਹ ਐਕਸੀਡੈਂਟ ਦਾ ਕਾਰਨ ਵੀ ਬਣਦੇ ਹਨ | ਇਸ ਦੇ ਨਾਲ ਹੀ ਜੰਗਲਾਤ ਵਿਭਾਗ ਨੂੰ ਵੀ ਰੁੱਖ ਲਾਉਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ | ਇਸ ਮੌਕੇ ਤੇ ਸੁਖਜਿੰਦਰ ਸਿੰਘ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮੁਖ਼ਤਿਆਰ ਸਿੰਘ ਸੋਨੀ ਜ਼ੋਰਾਵਰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਮਨਦੀਪ ਸਿੰਘ ਬਾਜਵਾ, ਚੰਗਾ ਸਿੰਘ ਨੰਬਰਦਾਰ, ਨਿਸ਼ਾਨ ਸਿੰਘ ਭਗਵਾਨਪੁਰ, ਸਤਪਾਲ ਸਿੰਘ ਕਾਲਾ ਬੇਗੋਵਾਲ, ਸਤਪਾਲ ਸਿੰਘ ਮੰਡ, ਗੁਰਚਰਨ ਸਿੰਘ ਪੰਡੋਰੀ, ਠੇਕੇਦਾਰ ਸੁਖਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਬਲਵਿੰਦਰ ਸਿੰਘ ਪੰਡੋਰੀ, ਗੁਰਭੇਜ ਸਿੰਘ ਕਰਨੈਲ ਸਿੰਘ, ਸਾਬੀ ਫ਼ਤਿਹਪੁਰ, ਰਮਨਦੀਪ ਸਿੰਘ, ਨਰਿੰਦਰ ਸਿੰਘ, ਕਮਲਜੀਤ ਸਿੰਘ, ਸੁਖਜਿੰਦਰ ਸਿੰਘ ਸੁਖ, ਸੁਬੇਗ ਸਿੰਘ, ਕੁਲਵੰਤ ਸਿੰਘ, ਮਾਇਆ ਸਿੰਘ, ਰੇਸ਼ਮ ਸਿੰਘ, ਪਲਵਿੰਦਰ ਸਿੰਘ, ਬਿਕਰਮ ਸਿੰਘ, ਰਣਜੀਤ ਸਿੰਘ, ਲਵ
Ad Position 22
No active advertisement
ਪਿਛਲੀ ਖ਼ਬਰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਫਸਲਾਂ ਦਾ ਹੋ ਰਿਹਾ ਨੁਕਸਾਨ-ਰਾਣਾ, ਪਿੰਕਾ ਚੌਧਰੀ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਬੀ.ਏ ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24