20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਫਸਲਾਂ ਦਾ ਹੋ ਰਿਹਾ ਨੁਕਸਾਨ-ਰਾਣਾ, ਪਿੰਕਾ ਚੌਧਰੀ

Ad Position 21
No active advertisement
ਅਜੀਤ ਡੈਸਕ 16-05-2026
ਢਿਲਵਾਂ, 15 ਮਈ (ਪ੍ਰਵੀਨ ਕੁਮਾਰ)-ਪਿੰਡ ਧਾਲੀਵਾਲ ਬੇਟ ਦੇ ਸਾਬਕਾ ਸਰਪੰਚ ਯੁੱਧਵੀਰ ਸਿੰਘ ਰਾਣਾ, ਰਾਜਿੰਦਰ ਸਿੰਘ ਪਿੰਕਾ ਚੌਧਰੀ ਆਦਿ ਕਿਸਾਨਾਂ ਨੇ ਖੇਤੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਤੇ ਪਸ਼ੂਆਂ ਦਾ ਚਾਰਾ, ਮੱਕੀ, ਕਮਾਦ ਆਦਿ ਫ਼ਸਲਾਂ ਨੂੰ ਨੁਕਸਾਨ ਪੁੱਜਣ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਐਤਵਾਰ ਰਾਤ ਸਮੇਂ ਆਈ ਤੇਜ਼ ਹਨੇਰੀ ਨਾਲ ਪਾਵਰਕਾਮ ਢਿਲਵਾਂ ਅਧੀਨ ਆਉਂਦੇ ਪਿੰਡ ਧਾਲੀਵਾਲ ਬੇਟ ਨੂੰ ਜਾਂਦੀ ਬਿਜਲੀ ਦੀ ਲਾਈਨ ਅਤੇ ਬਿਜਲੀ ਦੇ ਪੋਲ ਟੁੱਟ ਗਏ ਸਨ | ਉਨ੍ਹਾਂ ਕਿਹਾ ਕਿ ਘਰੇਲੂ ਸਪਲਾਈ ਤਾਂ ਬਹਾਲ ਹੋ ਗਈ ਸੀ, ਪਰ ਮੋਟਰਾਂ ਦੀ ਬਿਜਲੀ ਸਪਲਾਈ ਅਜੇ ਤੱਕ ਸਹੀ ਨਹੀਂ ਹੋ ਸਕੀ, ਉਨ੍ਹਾਂ ਕਿਹਾ ਕਿ ਨਾਮਾਤਰ ਬਿਜਲੀ ਸਪਲਾਈ ਆਉਣ ਕਾਰਨ ਉਨ੍ਹਾਂ ਦੀਆ ਫ਼ਸਲਾਂ ਆਦਿ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਖੇਤੀ ਖੇਤਰ ਦੇ ਬੰਦ ਪਏ ਫੀਡਰਾਂ ਨੂੰ ਚਲਾਉਣ ਸਬੰਧੀ ਉਨ੍ਹਾਂ ਵਲੋਂ ਕਈ ਵਾਰ ਸਬੰਧਿਤ ਅਧਿਕਾਰੀ ਨੂੰ ਕਿਹਾ ਗਿਆ ਹੈ ਪਰ ਉਨ੍ਹਾਂ ਵਲੋਂ ਅਜੇ ਤਾਈਾ ਉਕਤ ਫੀਡਰਾਂ ਨੂੰ ਚਾਲੂ ਨਹੀਂ ਕੀਤਾ ਗਿਆ | ਉਨ੍ਹਾਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਖੇਤੀ ਲਈ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਵਰਗੀ ਲਾਲਾ ਚਰਨ ਦਾਸ ਮਨਚੰਦਾ ਨਮਿਤ ਅੰਤਿਮ ਅਰਦਾਸ 17 ਨੂੰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਤੇ ਪਲੈਨਿਟ ਪ੍ਰੋਟੈਕਟਰਜ਼ ਸੁਕਾਇਡ ਸੁਸਾਇਟੀ ਨੇ ਦਿੱਤਾ ਨਾਇਬ ਤਹਿਸੀਲਦਾਰ ਤੇ...
Ad Position 24