27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਐੱਸ.ਐੱਨ.ਐੱਸ. ਕਿ੍ਕਟ ਅਕੈਡਮੀ ਦਾ ਉਦਘਾਟਨ, ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੱਦਾ

Ad Position 21
No active advertisement
ਅਜੀਤ ਡੈਸਕ 22-05-2026
ਫਗਵਾੜਾ, 21 ਮਈ (ਹਰਜੋਤ ਸਿੰਘ ਚਾਨਾ)-ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਵਲੋਂ 'ਮਾਈ ਭਾਰਤ ਕਪੂਰਥਲਾ' ਤੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ ਐੱਸ.ਐੱਨ.ਐੱਸ. ਕਿ੍ਕਟ ਅਕੈਡਮੀ ਦਾ ਉਦਘਾਟਨ ਟੀ.ਡਬਲਯੂ.ਈ.ਆਈ. (ਜੇਸੀਟੀ) ਸਕੂਲ ਵਿਖੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਸ਼ਾਮਿਲ ਹੋਏ | ਉਨ੍ਹਾਂ ਕ੍ਰਿਕੇਟ ਅਕੈਡਮੀ ਦਾ ਉਦਘਾਟਨ ਕਰਨ ਉਪਰੰਤ ਬੋਲਦਿਆਂ ਕਿਹਾ ਕਿ ਅੱਜ ਸਮੇਂ ਦੀ ਲੋੜ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ, ਤਾਂ ਕਿ ਨੌਜਵਾਨ ਆਪਣੇ ਸੁਪਨਿਆਂ ਦੀ ਨਵੀਂ ਉਡਾਣ ਭਰ ਸਕਣ ਤੇ ਸਿਹਤਮੰਦ ਚੰਗੇ ਜੀਵਨ ਤੇ ਅਨੁਸ਼ਾਸਨ ਵੱਲ ਅੱਗੇ ਵੱਧ ਕੇ ਸਮਾਜ 'ਚ ਆਪਣੀ ਸਨਮਾਨਜਨਕ ਜਗ੍ਹਾ ਬਣਾ ਸਕਣ | ਉਨ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨਾ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੇ ਉਲਟ ਹੈ | ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ 'ਚ ਪੈ ਜਾਵੇਗਾ, ਇਸ ਲਈ ਪ੍ਰਦੂਸ਼ਣ ਮੁੱਖ ਮਸਲਾ ਹੈ ਤੇ ਇਸ ਸਬੰਧੀ ਹਰ ਪੰਜਾਬੀ ਨੂੰ ਗੰਭੀਰ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਪਵਿੱਤਰ ਕਾਲੀ ਵੇਈਾ ਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਦੇ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਵੇਈਾ ਨੂੰ ਸੁਲਤਾਨਪੁਰ ਲੋਧੀ ਵਿਖੇ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨਾ ਵੱਡੀ ਚੁਣੌਤੀ ਸੀ ਪਰ ਇਸ ਕਾਰਜ ਨੂੰ ਸੰਗਤ ਦੇ ਸਹਿਯੋਗ ਨਾਲ ਪੂਰੀ ਤਨਦੇਹੀ ਨਾਲ ਸਿਰੇ ਚਾੜਿ੍ਹਆ ਗਿਆ | ਇਸ ਮੌਕੇ ਵਰਿੰਦਰ ਭਾਟੀਆ ਤਹਿਸੀਲਦਾਰ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ, ਪਿ੍ੰ. ਗੁਰਮੀਤ ਪਲਾਹੀ, ਪਿ੍ੰ. ਬਲਦੇਵ ਸਿੰਘ, ਪਿ੍ੰ. ਰਣਜੀਤ ਗੋਗਨਾ ਸਕੂਲ ਆਫ਼ ਐਮੀਨੈਂਸ, ਜਸਵੀਰ ਸਿੰਘ ਡੀ.ਐੱਸ.ਪੀ. ਪਲਵਿੰਦਰ ਸਿੰਘ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਦੁੱਧ ਲੈ ਕੇ ਘਰ ਜਾ ਰਹੀ ਮਹਿਲਾ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਵਾਲੀਆਂ ਖੋਹ ਕੇ ਫ਼ਰਾਰ ਅਗਲੀ ਖ਼ਬਰ ਕੇਂਦਰੀ ਸਭਾ ਦੇ ਰੋਸ ਮੁਜ਼ਾਹਰੇ 'ਚ ਸਾਹਿਤ ਸਭਾਵਾਂ ਤੇ ਲੇਖਕ ਜਥੇਬੰਦੀਆਂ ਵੱਡੇ ਪੱਧਰ 'ਤੇ ਕਰਨਗੀਆਂ ਸ਼ਿਰਕਤ <br/>
Ad Position 24