ਦੁੱਧ ਲੈ ਕੇ ਘਰ ਜਾ ਰਹੀ ਮਹਿਲਾ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਵਾਲੀਆਂ ਖੋਹ ਕੇ ਫ਼ਰਾਰ
ਅਜੀਤ ਡੈਸਕ
22-05-2026
ਫਗਵਾੜਾ, 21 ਮਈ (ਹਰਜੋਤ ਸਿੰਘ ਚਾਨਾ)-ਡੇਅਰੀ ਤੋਂ ਦੁੱਧ ਲੈ ਕੇ ਵਾਪਸ ਜਾ ਰਹੀ ਮਹਿਲਾ ਦੀਆਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ | ਘਟਨਾ ਸਬੰਧੀ ਜਾਣਕਾਰੀ ਦਿੰਦਿਆ ਕੁਸਮ ਨੇ ਦੱਸਿਆ ਕਿ ਉਹ ਬਾਣੀਆ ਮੰਦਿਰ ਵਾਲੀ ਗਲੀ ਦੇ ਨਜ਼ਦੀਕ ਦੁੱਧ ਲੈ ਕੇ ਘਰ ਨੂੰ ਜਾ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਤੇ ਉਨ੍ਹਾਂ ਉਸ ਦੀਆਂ ਵਾਲੀਆਂ ਖੋਹ ਕੇ ਲੈ ਗਏ ਜਿਸ ਨਾਲ ਉਨ੍ਹਾਂ ਦਾ ਕਰੀਬ 80 ਤੋਂ 90 ਹਜ਼ਾਰ ਦਾ ਨੁਕਸਾਨ ਹੋਇਆ ਹੈ | ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ | ਜਾਣਕਾਰੀ ਦਿੰਦਿਆ ਪੀੜਤ ਮਹਿਲਾ ਦੇ ਲੜਕੇ ਕੌਸ਼ਲ ਨੇ ਦੱਸਿਆ ਕਿ ਲੁਟੇਰਿਆ ਨੇ ਸ਼ਰੇਆਮ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਆਲੇ ਦੁਆਲੇ ਖੜ੍ਹੇ ਕਿਸੇ ਵੀ ਲੋਕਾਂ ਨੇ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਯਤਨ ਨਹੀਂ ਕੀਤੇ ਤੇ ਉਹ ਆਰਾਮ ਨਾਲ ਘਟਨਾ ਨੂੰ ਅੰਜਾਮ ਦੇ ਕੇ ਚੱਲੇ ਗਏ | ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਸਟਰੀਟ ਲਾਈਟਾ ਵੀ ਲੰਬੇਂ ਸਮੇਂ ਤੋਂ ਬੰਦ ਪਈਆਂ ਹਨ ਜਿਸ ਕਰਕੇ ਲੁਟੇਰਿਆਂ ਨੂੰ ਕੋਈ ਖੌਫ਼ ਨਹੀਂ ਹੈ |