27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਦਰਬਾਰ ਪੀਰ ਲੱਖ ਦਾਤਾ ਪਿੰਡ ਅਕਾਲਗੜ੍ਹ ਵਿਖੇ ਸ਼ਰਧਾ ਨਾਲ ਕਰਵਾਇਆ ਸਾਲਾਨਾ ਜੋੜ ਮੇਲਾ

Ad Position 21
No active advertisement
ਅਜੀਤ ਡੈਸਕ 22-05-2026
ਖਲਵਾੜਾ, 21 ਮਈ (ਮਨਦੀਪ ਸਿੰਘ ਸੰਧੂ)-ਦਰਬਾਰ ਪੀਰ ਲੱਖ ਦਾਤਾ ਪਿੰਡ ਅਕਾਲਗੜ੍ਹਵਿਖੇ ਸਾਲਾਨਾ ਜੋੜ ਮੇਲਾ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ | ਪ੍ਰਬੰਧਕਾਂ ਵਲੋਂ ਸਵੇਰੇ ਝੰਡੇ, ਚਿਰਾਗ਼ ਤੇ ਚਾਦਰ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਉਪਰੰਤ ਕੱਵਾਲ ਬਲਕਾਰ ਕੈਂਥ ਐਂਡ ਪਾਰਟੀ ਨੇ ਸੂਫ਼ੀਆਨਾ ਕਲਾਮਾਂ ਰਾਹੀਂ ਸੰਗਤਾਂ ਨੂੰ ਰੂਹਾਨੀਅਤ ਦੇ ਰੰਗ ਵਿਚ ਰੰਗਿਆ | ਦਾਤਾ ਜੀ ਦਾ ਚਾਹ-ਪਕੌੜੇ, ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਗਈਆਂ | ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਤੇ ਫ਼ਕੀਰਾਂ ਦੀ ਧਰਤੀ ਹੈ | ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਸਾਰੇ ਹੀ ਦਿਨ ਵਾਰ ਤਿਉਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ | ਮੇਲੇ ਦੌਰਾਨ ਭੰਗੂੜੇ ਅਤੇ ਮਨਿਆਰੀ, ਖਿਡੌਣਿਆਂ ਦੀਆਂ ਦੁਕਾਨਾਂ ਖਿੱਚ ਦਾ ਕੇਂਦਰ ਰਹੀਆਂ | ਇਸ ਮੌਕੇ ਮੀਨਾ ਕੁਮਾਰੀ ਸਰਪੰਚ, ਜਸਵੰਤ ਸਿੰਘ ਫ਼ੌਜੀ, ਪਿਆਰਾ ਸਿੰਘ, ਸੰਤੋਖ ਸਿੰਘ, ਅਮਨਦੀਪ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਤਾਰੀ, ਕੁਲਵੰਤ ਸਿੰਘ, ਰਾਜਿੰਦਰ ਕੁਮਾਰ, ਸਰਵਣ ਸਿੰਘ ਸੋਢੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਪਿੰਡ ਪੰਡੋਰੀ ਵਿਖੇ ਕਰਵਾਇਆ ਮੁਫ਼ਤ ਕਾਨੂੰਨੀ ਸੇਵਾਵਾਂ ਸੰਬੰਧੀ ਜਾਗਰੂਕਤਾ ਸੈ... ਅਗਲੀ ਖ਼ਬਰ ਦੁੱਧ ਲੈ ਕੇ ਘਰ ਜਾ ਰਹੀ ਮਹਿਲਾ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ, ਵਾਲੀਆਂ ਖੋਹ ਕੇ ਫ਼ਰਾਰ
Ad Position 24