ਫਗਵਾੜਾ, 22 ਮਈ (ਹਰਜੋਤ ਸਿੰਘ ਚਾਨਾ)-ਭਰਾ ਤੇ ਭਰਜਾਈ ਵਲੋਂ ਕੁੱਟਮਾਰ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਪਤੀ-ਪਤਨੀ ਖਿਲਾਫ਼ ਧਾਰਾ 115(2), 118(1), 3(5) ਬੀਐੱਨਐੱਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬਲਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਜਗਪਾਲਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 20 ਮਈ ਨੂੰ ਉਹ ਆਪਣੇ ਖੂਹ 'ਤੇ ਬੀਜੇ ਪੱਠੇ 'ਚ ਮਿੱਟੀ ਦੀਆਂ ਧੋੜੀਆ ਬਰਾਬਰ ਕਰ ਰਿਹਾ ਸੀ ਤੇ ਉਸਦਾ ਭਰਾ ਪਰਮਜੀਤ ਸਿੰਘ ਉਕਤ ਉੱਥੇ ਆਇਆ ਤੇ ਕਹਿਣ ਲੱਗਾ ਕਿ ਤੂੰ ਵੱਟਾਂ ਵੱਢ ਰਿਹਾ ਹੈ ਤੇ ਪਰਮਜੀਤ ਸਿੰਘ ਨੇ ਉਸਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸਦੀ ਪਤਨੀ ਗੁਰਦੀਸ਼ ਕੌਰ ਵੀ ਦਾਤਰ ਲੈ ਕੇ ਆਈ | ਜਿਸ ਸਬੰਧ 'ਚ ਪੁਲਿਸ ਨੇ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ, ਗੁਰਦੀਸ਼ ਕੌਰ ਪਤਨੀ ਪਰਮਜੀਤ ਸਿੰਘ ਵਾਸੀਆਨ ਜਗਪਾਲਪੁਰ ਖਿਲਾਫ਼ ਕੇਸ ਦਰਜ ਕੀਤਾ ਹੈ |