06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਆਜ਼ਾਦ ਧੜ੍ਹੇ ਦੇ ਉਮੀਦਵਾਰ ਪਵਨ ਕੁਮਾਰ ਕਨੌਜੀਆ ਦੇ ਹੱਕ ਚ ਵਿਧਾਇਕ ਰਾਣਾ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ •ਲੋਕ ਉਮੀਦਵਾਰਾਂ ਦੇ ਕੰਮ ਵੇਖ ਕੇ ਵੋਟਾਂ ਪਾਉਣਗੇ-ਵਿਧਾਇਕ ਰਾਣਾ

Ad Position 21
No active advertisement
ਅਜੀਤ ਡੈਸਕ 23-05-2026
ਸੁਲਤਾਨਪੁਰ ਲੋਧੀ, 22 ਮਈ (ਨਰੇਸ਼ ਹੈਪੀ)-ਵਾਰਡ ਨੰਬਰ ਚਾਰ ਤੋਂ ਆਜ਼ਾਦ ਧੜੇ ਦੇ ਉਮੀਦਵਾਰ ਪਵਨ ਕੁਮਾਰ ਕਨੌਜੀਆ ਦੇ ਹੱਕ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਸਾਥੀਆਂ ਸਮੇਤ ਵਾਰਡ ਦੇ ਮੁਹੱਲਾ ਲਲਾਰੀਆਂ, ਮੁਹੱਲਾ ਮਹਿਰਿਆਂ, ਫੁਹਾਰਾ ਚੌਂਕ, ਮੁਹੱਲਾ ਨਸੀਰਪੁਰੀਆਂ, ਭਾਰਾ ਮਲ ਮੰਦਿਰ ਰੋਡ ਆਦਿ ਵਿਖੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਾਫ਼ ਸੁਥਰੇ ਅਕਸ ਦੇ ਮਾਲਕ ਅਤੇ ਹਮੇਸ਼ਾ ਲੋਕਾਂ ਦੇ ਕੰਮ ਆਉਣ ਵਾਲੇ ਉਮੀਦਵਾਰ ਪਵਨ ਕੁਮਾਰ ਕਨੌਜੀਆ ਨੂੰ ਮੁੜ ਤੋਂ ਸੇਵਾ ਦਾ ਮੌਕਾ ਦੇਣ | ਵਿਧਾਇਕ ਰਾਣਾ ਨੇ ਦਾਅਵਾ ਕੀਤਾ ਕਿ ਨਗਰ ਕੌਂਸਲ ਚੋਣਾਂ ਮਗਰੋਂ ਨਗਰ ਕੌਂਸਲ ਤੇ ਆਜ਼ਾਦ ਧੜਾ ਕਾਬਜ਼ ਹੋਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਾ ਸਿੰਘ ਕਾਲੇਵਾਲ, ਰੋਟਰੀ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਜੋਗਾ ਸਿੰਘ ਕਾਲੇਵਾਲ, ਕਨੌਜੀਆ ਸੇਵਾ ਦਲ ਦੇ ਸਰਪ੍ਰਸਤ ਸ਼ਿਵ ਕੁਮਾਰ ਕਨੌਜੀਆ, ਅਨਿਲ ਧੀਰ ਪਪਰੂ, ਸੋਨੂੰ ਕਨੌਜੀਆ ਪ੍ਰਧਾਨ ਕਨੌਜੀਆ ਸੇਵਾ ਦਲ, ਸੰਜੀਵ ਅਰੋੜਾ, ਵਿਨੋਦ ਕਨੌਜੀਆ, ਜਸਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਨੰਡਾ, ਬਲਵਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੇਖਕਾਂ ਨੇ ਆਰਮੀ ਪਬਲਿਕ ਸਕੂਲਾਂ ਵਿਚ ਸੰਸਕਿ੍ਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਵਾਧੂ ਵਿਸ਼ਾ ਬਣਾਏ ਜਾਣ 'ਤੇ ਕੀਤਾ ਰੋ... ਅਗਲੀ ਖ਼ਬਰ ਫਗਵਾੜਾ 'ਚ 16 ਕਿੱਲੋ ਹੈਰੋਇਨ ਬਰਾਮਦ ਕਰਨ ਵਾਲੀ ਪੁਲਿਸ ਟੀਮ 'ਡੀਜੀਪੀ ਡਿਸਕ' ਨਾਲ ਸਨਮਾਨਿਤ
Ad Position 24
No active advertisement