ਭੁਲੱਥ, 22 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਪੂਰਨ ਸਿੰਘ ਖੱਸਣ ਬਲਾਕ ਪ੍ਰਧਾਨ ਭੁਲੱਥ ਤੇ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ ਕਪੂਰਥਲਾ ਦੀ ਅਗਵਾਈ ਹੇਠ ਗੁਰਦੁਆਰਾ ਸੁਖ ਸਾਗਰ ਬੇਰੀਆਂ ਵਾਲਾ ਵਿਖੇ ਹੋਈ, ਜਿਸ ਵਿਚ ਕਿਸਾਨੀ ਮੁੱਦੇ ਤੇ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਕਿਸਾਨ ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਖਸ ਖਸ ਦੀ ਖੇਤੀ ਕਰਨ ਦੀ ਪੰਜਾਬ ਸਰਕਾਰ ਮਨਜ਼ੂਰੀ ਦੇਵੇ ਤਾਂ ਜੋ ਪੰਜਾਬ ਦੀ ਜੋ ਜਵਾਨੀ ਨਸ਼ਾ ਜਿਵੇਂ ਚਿੱਟਾ, ਟੀਕੇ, ਗੋਲੀਆਂ ਹੈਰੋਇਨ ਜਾਂ ਹੋਰ ਗਲਤ ਨਸ਼ਾ ਖਾ ਕੇ ਆਪਣੀ ਜਵਾਨੀ ਗਵਾ ਰਹੀ ਹੈ ਉਸ ਤੋਂ ਛੁਟਕਾਰਾ ਮਿਲ ਸਕੇ | ਖਸ ਖਸ ਦੇ ਖੇਤੀ ਵਿਚੋਂ ਡੋਡੇ ਅਫ਼ੀਮ ਨਿਕਲੇਗੀ ਉਸ ਨੂੰ ਖਾ ਕੇ ਜਵਾਨੀ ਦੀ ਮੌਤ ਨਹੀਂ ਹੋਵੇਗੀ | ਝੋਨਾ ਲਾਉਣ ਤੋਂ ਪਹਿਲਾਂ ਪੈਡੀ ਸੀਜ਼ਨ ਵਾਸਤੇ ਬਿਜਲੀ ਮਹਿਕਮਾ ਟੁੱਟੇ ਖੰਭੇ, ਢਿੱਲੀਆਂ ਤਾਰਾਂ, ਨਵੇਂ ਟਰਾਂਸਫ਼ਾਰਮਰ, ਪੁਰਾਣੀਆਂ ਤਾਰਾਂ ਮੋਟੀਆਂ ਪਾਉਣ | ਉਨ੍ਹਾਂ ਕਿਹਾ ਕਿ ਸੁਸਾਇਟੀਆਂ ਵਿਚ ਯੂਰੀਆ, ਡੀ .ਏ.ਪੀ. ਪੁਟਾਸ਼ ਜਾਂ ਹੋਰ ਖਾਦਾਂ ਝੋਨੇ ਦੀ ਦਵਾਈ, ਖਲ ਫੀਡ ਜਲਦੀ ਮੰਗਵਾਈ ਜਾਵੇ ਤੇ ਯੂਰੀਆ ਦਾ ਬੋਰਾ 50 ਕਿੱਲੋ ਦਾ ਦਿੱਤਾ ਜਾਵੇ | ਮੋਦੀ ਸਰਕਾਰ ਨੇ ਡੀਜ਼ਲ ਬਹੁਤ ਮਹਿੰਗਾ ਕੀਤਾ ਹੈ ਉਸ ਵਿਚ ਝੋਨੇ ਦੇ ਸੀਜ਼ਨ ਵਿਚ ਕਿਸਾਨ ਨੂੰ 10 ਰੁਪਏ ਪਰ ਲੀਟਰ ਤੇ ਰਾਹਤ ਦਿੱਤੀ ਜਾਵੇ | ਆਵਾਰਾ ਪਸ਼ੂਆਂ, ਕੁੱਤਿਆਂ, ਸੂਰਾਂ ਦੀ ਬਹੁਤ ਭਰਮਾਰ ਹੈ | ਲੋਕਾਂ ਨੂੰ ਕੁੱਤੇ ਵੱਢ ਰਹੇ ਹਨ ਬੱਚਿਆਂ ਦਾ ਨੁਕਸਾਨ ਹੋ ਰਿਹਾ ਪੰਜਾਬ ਸਰਕਾਰ ਇਹਨਾਂ ਨੂੰ ਵੱਡੇ ਸ਼ੈੱਡ ਬਣਾ ਕੇ ਉਨ੍ਹਾਂ ਅੰਦਰ ਬੰਦ ਕਰੇ | ਉਨ੍ਹਾਂ ਕਿਹਾ ਕਿ ਪਨੀਰੀ ਭਰਨ ਲਈ ਸ਼ਾਮ ਸਮੇਂ ਵੀ ਦੋ ਘੰਟੇ ਕਿਸਾਨਾਂ ਨੂੰ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਟਿਊਬਵੈੱਲ ਦਾ ਪਾਣੀ ਪਨੀਰੀ ਨੂੰ ਮਿਲ ਸਕੇ ਅਤੇ ਦੁਪਹਿਰ ਵਾਲਾ ਖ਼ਰਾਬਾ ਨਾ ਹੋਵੇ | ਇਸ ਮੌਕੇ 'ਤੇ ਸਰਬਜੀਤ ਸਿੰਘ ਬਾਠ ਧੀਰਪੁਰ ਜ਼ਿਲ੍ਹਾ ਸਕੱਤਰ ਜਨਰਲ, ਜੋਗਿੰਦਰ ਸਿੰਘ ਬਾਗੜੀਆ ਮੀਤ ਪ੍ਰਧਾਨ ਜ਼ਿਲ੍ਹਾ, ਕਸ਼ਮੀਰ ਸਿੰਘ ਬੋਪਾਰਾਏ ਬਲਾਕ ਮੀਤ ਪ੍ਰਧਾਨ, ਗੁਰਮੀਤ ਸਿੰਘ ਰਾਜਪੁਰ ਬਲਾਕ ਸਕੱਤਰ, ਗੁਰਮੇਜ ਸਿੰਘ ਖੱਸਣ, ਪ੍ਰਦੀਪ ਸਿੰਘ ਘਈ ਇਕਾਈ ਪ੍ਰਧਾਨ ਭੁਲੱਥ, ਬਿਕਰਮਜੀਤ ਸਿੰਘ ਲਿਟਾਂ, ਉਮਰਾਓ ਸਿੰਘ ਬਾਗੜੀਆਂ, ਪਰਮਜੀਤ ਸਿੰਘ ਕਮਰਾਏ, ਹਰਭਜਨ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਲਖਬੀਰ ਸਿੰਘ ਮਕਸੂਦਪੁਰ, ਨਰਿੰਦਰ ਸਿੰਘ ਲਿਟਾਂ, ਨਰਿੰਦਰ ਸਿੰਘ ਲਿਟਾ, ਅਜੈਬ ਸਿੰਘ ਲਿਟਾਂ, ਦਲਜੀਤ ਸਿੰਘ ਲਿਟਾਂ, ਕੁਲਵਿੰਦਰ ਸਿੰਘ ਬੋਪਾਰਾਏ, ਸ਼ਿਵਰਾਜ ਸਿੰਘ ਜੋਗਿੰਦਰ ਨਗਰ, ਮਹਿੰਦਰ ਸਿੰਘ ਬਾਗੜੀਆਂ, ਬੂਟਾ ਸਿੰਘ ਬੋਪਾਰਾਏ, ਹਰਪ੍ਰੀਤ ਸਿੰਘ ਨੰਗਲ ਲਬਾਣਾ, ਭਜਨ ਸਿੰਘ ਨੰਗਲ ਲੁਬਾਣਾ, ਜਸਵੀਰ ਸਿੰਘ ਮਹਿਮਦਪੁਰ, ਸੁਖਦੇਵ ਸਿੰਘ ਲਿੱਟਾਂ, ਗੁਰਸੇਵਕ ਸਿੰਘ ਲਿਟਾਂ, ਮਲਕੀਤ ਸਿੰਘ ਨੰਗਲ ਲੁਬਾਣਾ, ਦੀਦਾਰ ਸਿੰਘ ਬੋਪਾਰਾਏ, ਮਹਿੰਦਰ ਸਿੰਘ ਬਾਗੜੀਆ, ਇੰਦਰਜੀਤ ਸਿੰਘ ਲਿਟਾ, ਅਮਰਜੀਤ ਸਿੰਘ ਲਿਟਾ, ਬਿਕਰਮਜੀਤ ਸਿੰਘ ਲਿਟਾ, ਮਲਕੀਤ ਸਿੰਘ ਚੀਮਾ ਕਮਰਾਏ, ਚਰਨਜੀਤ ਸਿੰਘ ਕਾਲਾਖੇੜਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਮੋਹਨ ਸਿੰਘ ਆਲਮਪੁਰ ਸਕੱਤਰ ਕਰਤਾਰਪੁਰ, ਸਾਹਿਬ ਸਿੰਘ ਅਲੀ ਖੇਲਾ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |