24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਹਲਕਾ ਇੰਚਾਰਜ ਬਣਾਏ ਜਾਣ ਨਾਲ ਸਮਰਥਕਾਂ 'ਚ ਖ਼ੁਸ਼ੀ

Ad Position 21
No active advertisement
ਅਜੀਤ ਡੈਸਕ 24-05-2026
ਫਗਵਾੜਾ, 23 ਮਈ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੂੰ ਵਿਧਾਨਸਭਾ ਹਲਕਾ ਫਗਵਾੜਾ ਦਾ ਇੰਚਾਰਜ ਐਲਾਨੇ ਜਾਣ ਨਾਲ ਪਾਰਟੀ ਵਰਕਰਾਂ ਤੇ ਚੱਬੇਵਾਲ ਸਮਰਥਕਾਂ 'ਚ ਅੱਜ ਖ਼ੁਸ਼ੀ ਦੀ ਲਹਿਰ ਦੌੜ ਗਈ | ਆਪ ਆਗੂਆਂ, ਕੌਂਸਲਰਾਂ ਤੇ ਵਰਕਰਾਂ ਨੇ ਗੁਰੂ ਹਰਗੋਬਿੰਦ ਨਗਰ ਸਥਿਤ ਡਾ. ਅੰਬੇਡਕਰ ਪਾਰਕ ਦੇ ਬਾਹਰ ਲੱਡੂ ਵੰਡੇ, ਭੰਗੜੇ ਪਾਏ | ਇਸ ਮੌਕੇ ਗੱਲਬਾਤ ਕਰਦਿਆਂ ਦਲਜੀਤ ਰਾਜੂ ਨੇ ਕਿਹਾ ਕਿ ਪਾਰਟੀ ਨੇ ਜੇਕਰ ਅਗਲੀਆਂ ਵਿਧਾਨਸਭਾ ਚੋਣਾਂ 'ਚ ਫਗਵਾੜਾ ਸੀਟ ਤੇ ਕਬਜ਼ਾ ਕਰਨਾ ਹੈ ਤਾਂ ਡਾ. ਚੱਬੇਵਾਲ ਵਰਗੇ ਤਜਰਬੇਕਾਰ, ਮਿਹਨਤੀ ਤੇ ਲੋਕਾਂ ਨਾਲ ਜੁੜੇ ਹੋਏ ਆਗੂ ਨੂੰ ਇਹ ਜ਼ਿੰਮੇਵਾਰੀ ਮਿਲਣੀ ਜ਼ਰੂਰੀ ਸੀ | ਉਨ੍ਹਾਂ ਕਿਹਾ ਕਿ ਡਾ. ਚੱਬੇਵਾਲ ਨੇ ਹਮੇਸ਼ਾ ਫਗਵਾੜਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਹੈ ਅਤੇ ਇਲਾਕੇ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕਪਿ੍ਯਤਾ ਨੂੰ ਦੇਖਦਿਆਂ ਹੀ ਪਾਰਟੀ ਨੇ ਉਨ੍ਹਾਂ 'ਤੇ ਵਿਸ਼ਵਾਸ ਜਤਾਇਆ ਹੈ | ਉਨ੍ਹਾਂ ਕਿਹਾ ਕਿ ਡਾ. ਚੱਬੇਵਾਲ ਦੀ ਅਗਵਾਈ ਹੇਠ ਫਗਵਾੜਾ ਵਿਚ ਪਾਰਟੀ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਆਮ ਵਰਕਰ ਵਿਚ ਨਵਾਂ ਉਤਸ਼ਾਹ ਪੈਦਾ ਹੋਵੇਗਾ | ਉਨ੍ਹਾਂ ਕਿਹਾ ਕਿ ਆਪ ਦੀ ਨੀਤੀ ਹਮੇਸ਼ਾ ਆਮ ਲੋਕਾਂ ਦੀ ਭਲਾਈ ਤੇ ਇਮਾਨਦਾਰ ਰਾਜਨੀਤੀ 'ਤੇ ਆਧਾਰਿਤ ਰਹੀ ਹੈ | ਪੰਜਾਬ ਸਰਕਾਰ ਵਲੋਂ ਲੋਕ ਹਿੱਤ 'ਚ ਲਏ ਜਾ ਰਹੇ ਫ਼ੈਸਲਿਆਂ ਕਾਰਨ ਲੋਕਾਂ ਦਾ ਵਿਸ਼ਵਾਸ ਪਾਰਟੀ ਪ੍ਰਤੀ ਲਗਾਤਾਰ ਵੱਧ ਰਿਹਾ ਹੈ | ਇਸ ਮੌਕੇ ਵਰੁਣ ਬੰਗੜ ਸਰਪੰਚ ਚੱਕ ਹਕੀਮ, ਕੌਂਸਲਰ ਹਰਪ੍ਰੀਤ ਸਿੰਘ ਭੋਗਲ, ਬਲਬੀਰ ਠਾਕੁਰ, ਸਮਰ ਗੁਪਤਾ, ਹਰਮੇਸ਼ ਪਾਠਕ, ਕੌਂਸਲਰ ਪਰਮਜੀਤ ਖੁਰਾਣਾ, ਸੌਰਵ ਹਾਂਡਾ, ਨਰੇਸ਼ ਸ਼ਰਮਾ, ਸੋਨੂੰ ਪਹਿਲਵਾਨ, ਧਰਮਵੀਰ ਸੇਠੀ, ਸਨੀ ਬੱਤਾ, ਗੋਰਾ ਹਰਦਾਸਪੁਰ, ਰਜਤ ਭਨੋਟ ਸਰਪੰਚ ਭੁੱਲਾਰਾਈ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ, ਗੋਪੀ ਬੇਦੀ, ਮਨਜੀਤ ਸਿੰਘ, ਬਿੰਦਰ ਰਾਮਪੁਰ ਸੁੰਨੜਾ, ਜਿੰਦਰ, ਰਘਬੀਰ ਕੌਰ, ਮਨਜੀਤ ਕੌਰ ਪਲਾਹੀ ਗੇਟ, ਹਰਪ੍ਰੀਤ ਕੌਰ, ਅਮਨਦੀਪ ਸੋਢੀ, ਜੋਤੀ ਬੀੜ ਪੁਆਦ, ਕੌਂਸਲਰ ਰਵਿੰਦਰ ਰਵੀ, ਰਾਜੀ ਪਲਾਹੀ ਗੇਟ ਅਤੇ ਬੋਬੀ ਚਮ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਅਤੇ ਡਾ. ਰਾਜਕੁਮਾਰ ਦੇ ਸਮਰਥਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਨ.ਜੀ.ਓ. ਰਾਊਾਡਗਲਾਸ ਫ਼ਾਊਾਡੇਸ਼ਨ ਮੁਹਾਲੀ ਵਲੋਂ ਪਿੰਡ ਠੱਟਾ ਨਵਾਂ ਵਿਖੇ ਕੂੜੇ ਕਰਕਟ ਦੀ ਸੰਭਾਲ ਲਈ ਟੱਬ ਤੇ ਹੋਰ ਸਾਮ... ਅਗਲੀ ਖ਼ਬਰ ਦਰਬਾਰ ਬਾਬਾ ਖੇੜੀ ਵਾਲਾ ਪਿੰਡ ਮਲਕਪੁਰ ਵਿਖੇ ਸਾਲਾਨਾ ਜੋੜ ਮੇਲਾ 28 ਤੇ 29 ਨੂੰ
Ad Position 24