ਫਗਵਾੜਾ, 24 ਮਈ (ਅਸ਼ੋਕ ਕੁਮਾਰ ਵਾਲੀਆ)-ਪਿੰਡ ਹਰਬੰਸਪੁਰ (ਜਗਜੀਤਪੁਰ) ਵਿਖੇ 172ਵਾਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਦੀ ਸਾਲਾਨਾ ਬਰਸੀ ਮੌਕੇ ਲਗਾਏ ਕੈਂਪ ਦੌਰਾਨ ਕਰੀਬ 150 ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਸਥਾ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰੂ ਘਰ ਦੇ ਵਜ਼ੀਰ ਭਾਈ ਜਰਨੈਲ ਸਿੰਘ, ਸੰਸਥਾ ਦੇ ਮੁਖੀ ਭਾਈ ਹਰਵਿੰਦਰ ਸਿੰਘ ਖ਼ਾਲਸਾ ਅਜਨੋਹਾ, ਪ੍ਰਧਾਨ ਅਜੈਬ ਸਿੰਘ, ਮੇਜਰ ਸਿੰਘ, ਡਾ. ਸਤਨਾਮ ਸਿੰਘ ਖ਼ਾਲਸਾ, ਡਾ. ਸੂਬੇਦਾਰ ਬਲਦੇਵ ਸਿੰਘ ਕਾਲਰਾ, ਡਾ. ਤਰਸੇਮ ਸਿੰਘ, ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ, ਪੀ.ਏ. ਨਰੂੜ, ਰਾਜਵੀਰ ਕੌਰ ਪਾਸ਼ਟਾਂ, ਪਰਮਿੰਦਰ ਕੌਰ ਨਰੂੜ, ਭਗਵਾਨ ਸਿੰਘ ਖ਼ਾਲਸਾ, ਸਤਪਾਲ ਸਿੰਘ, ਰਣਧੀਰ ਸਿੰਘ, ਮੋਹਣ ਸਿੰਘ, ਲਖਬੀਰ ਸਿੰਘ ਲੱਖਾ, ਮੇਜਰ ਸਿੰਘ, ਅਜੀਤ ਸਿੰਘ, ਭੁਪਿੰਦਰ ਸਿੰਘ, ਜਸਵੀਰ ਸਿੰਘ, ਸਰਵਣ ਸਿੰਘ, ਅਮਰੀਕ ਸਿੰਘ, ਦਿਲਬਾਗ ਸਿੰਘ, ਤੀਰਥ ਸਿੰਘ, ਅਰਜੁਨ ਸਿੰਘ, ਸ਼ਾਮ ਸਿੰਘ, ਦੀਪਾ ਅਤੇ ਮਹਿੰਦਰ ਸਿੰਘ, ਸਤਪਾਲ ਸਿੰਘ, ਲਖਵਿੰਦਰ ਸਿੰਘ, ਰਣਧੀਰ ਸਿੰਘ, ਗੁਰਮੁਖ ਸਿੰਘ, ਮੇਜਰ ਸਿੰਘ, ਟਹਿਲ ਸਿੰਘ, ਮਹਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ, ਭੁਪਿੰਦਰ ਸਿੰਘ, ਮਨਦੀਪ ਸਿੰਘ, ਅਜੈਬ ਸਿੰਘ, ਸੁਰਿੰਦਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ |