ਖਲਵਾੜਾ, 24 ਮਈ (ਮਨਦੀਪ ਸਿੰਘ ਸੰਧੂ)-ਧੰਨ-ਧੰਨ ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ 2 ਤੋਂ 4 ਜੂਨ ਤੱਕ ਦਰਬਾਰ ਦੇ ਗੱਦੀ ਨਸ਼ੀਨ ਸਾਈਾ ਕਰਨੈਲ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ ਹਨ | ਵਧੇਰੇ ਜਾਣਕਾਰੀ ਦਿੰਦੇ ਹੋਏ ਗੱਦੀ ਨਸ਼ੀਨ ਸਾਈਾ ਕਰਨੈਲ ਸ਼ਾਹ ਨੇ ਦੱਸਿਆ ਕਿ 2 ਜੂਨ ਦਿਨ ਮੰਗਲਵਾਰ ਨੂੰ ਸ਼ਾਮ 4 ਵਜੇ ਮਹਿੰਦੀ ਤੇ ਚਿਰਾਗ਼ ਦੀ ਰਸਮ ਅਦਾ ਕੀਤੀ ਜਾਵੇਗੀ | ਦੂਸਰੇ ਦਿਨ 3 ਜੂਨ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਤੋਂ ਬਾਅਦ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ | ਉਪਰੰਤ ਕੜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਰਾਤ ਨੂੰ ਕੱਵਾਲ ਪਾਰਟੀ ਸੂਫ਼ੀਆਨਾ ਕਲਾਮ ਪੇਸ਼ ਕਰੇਗੀ | ਤੀਸਰੇ ਤੇ ਆਖ਼ਰੀ ਦਿਨ ਵੀਰਵਾਰ 4 ਜੂਨ ਨੂੰ ਦੁਪਹਿਰ 2 ਵਜੇ ਪ੍ਰਸਿੱਧ ਗਾਇਕ ਜੋੜੀ ਸੁਰਜੀਤ ਭੁੱਲਰ ਤੇ ਬੀਬਾ ਜੰਨਤ ਕੌਰ ਖੁੱਲ੍ਹਾ ਅਖਾੜਾ ਸਜਾਉਣਗੇ | ਉਪਰੰਤ ਸਾਲਾਨਾ ਛਿੰਝ ਮੇਲੇ ਦਾ ਆਯੋਜਨ ਹੋਵੇਗਾ | ਜਿਸ ਵਿਚ ਨਾਮਵਰ ਪਹਿਲਵਾਨ ਕੁਸ਼ਤੀ ਦੇ ਜੌਹਰ ਦਿਖਾਉਣਗੇ | ਦਾਤਾ ਜੀ ਦੇ ਦਰਬਾਰ ਦਾ ਲੰਗਰ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੁੱਟ ਵਰਤਾਈਆਂ ਜਾਣਗੀਆਂ | ਸਾਈਾ ਕਰਨੈਲ ਸ਼ਾਹ ਨੇ ਸਮੂਹ ਸੰਗਤਾਂ ਨੂੰ ਸਾਲਾਨਾ ਜੋੜ ਮੇਲੇ ਵਿਚ ਹਾਜ਼ਰੀ ਲਗਵਾ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਬੀਬੀ ਬਖਸ਼ਿੰਦਰ ਬਾਂਸਲ ਪਤਨੀ ਸੁਖਦੇਵ ਸਿੰਘ ਬਾਂਸਲ, ਬਾਬਾ ਧੰਨਾ ਜੀ, ਮੇਜਰ ਸਿੰਘ ਪੰਚ, ਰਾਮ ਸ਼ਰਨ ਪੰਚ, ਮੋਨਿਕਾ ਸ਼ਰਮਾ ਪੰਚ, ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਪੰਚ, ਅਮਰੀਕ ਸਿੰਘ ਮੀਕਾ ਪੰਚ, ਨਿਰਮਲ ਸਿੰਘ ਚੱਕ ਹਕੀਮ, ਬੱਬੂ ਸੈਣੀ ਲੱਖਪੁਰ, ਨਰੇਸ਼ ਕੁਮਾਰ ਚੱਕ ਹਕੀਮ, ਸੇਵਾ ਸਾਹਨੀ, ਡੋਰੀ ਲਾਲ, ਕਮਲਜੀਤ ਕੰਬਾ ਪ੍ਰੇਮਪੁਰ, ਸੂਬਾ ਸਿੰਘ ਸਾਹਨੀ, ਰਾਜਾ ਸਾਹਨੀ, ਬਲਵੀਰ ਸਿੰਘ ਬੰਗਾ, ਜਸਵੀਰ ਮੇਹਲੀ, ਜਸਵੰਤ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਅਜੀਤ ਕੌਰ, ਇਕਬਾਲ ਕੌਰ, ਗੁਰਮਨ ਕੌਰ, ਬਹਾਦਰ ਸਿੰਘ, ਹਰਨੇਕ ਸਿੰਘ ਆਦਿ ਹਾਜ਼ਰ ਸਨ |