ਕਪੂਰਥਲਾ, 24 ਮਈ (ਸਡਾਨਾ)-ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਨਿਵਾਸੀ ਲੋਕ ਸਿਰਫ ਸੂਰਤ ਨਹੀਂ ਸੀਰਤ ਤੇ ਉਮੀਦਵਾਰ ਦੇ ਚੰਗੇ ਕੰਮ ਦੇਖ ਕੇ ਉਸਨੂੰ ਵੋਟ ਪਾਉਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖੱਤਰੀ ਮਹਾਂ ਸਭਾ ਪੰਜਾਬ ਦੀ ਸੀਨੀਅਰ ਮੈਂਬਰ ਰਜਨੀ ਓਬਰਾਏ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸ਼ਹਿਰ ਦਾ ਭਵਿੱਖ ਇਨ੍ਹਾਂ ਚੋਣਾਂ ਦੇ ਨਤੀਜਿਆਂ 'ਤੇ ਨਿਰਭਰ ਕਰਦਾ ਹੈ ਤੇ ਵੱਖ-ਵੱਖ ਵਾਰਡਾਂ ਨਾਲ ਸਬੰਧਿਤ ਵੋਟਰ ਚੰਗੇ ਸੂਝਵਾਨ ਉਮੀਦਵਾਰ ਦੀ ਪਰਖ ਕਰਕੇ ਉਸਨੂੰ ਵੋਟ ਪਾਉਣ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਵੇ | ਉਨ੍ਹਾਂ ਦੱਸਿਆ ਕਿ ਚੰਗੇ ਚੁਣੇ ਗਏ ਉਮੀਦਵਾਰ ਹੀ ਸ਼ਹਿਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ | ਰਜਨੀ ਓਬਰਾਓੇ ਨੇ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਵੱਡੇ ਵੱਡੇ ਵਾਅਦੇ ਅਕਾਸ਼ਿਤ ਤਾਂ ਲੱਗਦੇ ਹਨ ਪਰ ਉਨ੍ਹਾਂ ਦਾ ਪੂਰਾ ਹੋੋਣਾ ਜ਼ਮੀਨੀ ਹਕੀਕਤ ਤੋਂ ਪਰੇ ਹੁੰਦਾ ਹੈ | ਉਨ੍ਹਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਤੇ ਦਬਾਅ ਦੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਤੇ ਚੰਗੇ ਨੁਮਾਇੰਦੇ ਜਿਤਾ ਕੇ ਨਗਰ ਨਿਗਮ ਵਿਚ ਭੇਜੇ ਜਾਣ |