31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਫਗਵਾੜਾ 'ਚ ਚੋਰਾਂ ਦੇ ਹੌਸਲੇ ਬੁਲੰਦ, ਈ-ਰਿਕਸ਼ਾ 'ਤੇ ਆ ਕੇ ਦੋ ਮੋਬਾਈਲ ਦੁਕਾਨਾਂ ਦੇ ਕੰਪਰੈਸ਼ਰ ਚੋਰੀ

Ad Position 21
No active advertisement
ਅਜੀਤ ਡੈਸਕ 26-05-2026
ਫਗਵਾੜਾ, 25 ਮਈ (ਹਰਜੋਤ ਸਿੰਘ ਚਾਨਾ)-ਫਗਵਾੜਾ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਤਾਜ਼ਾ ਮਾਮਲਾ ਗੁਰੂ ਹਰਗੋਬਿੰਦ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਬੀਤੀ ਰਾਤ ਚੋਰ ਈ-ਰਿਕਸ਼ਾ 'ਤੇ ਸਵਾਰ ਹੋ ਕੇ ਪਹੁੰਚੇ ਅਤੇ ਦੋ ਮੋਬਾਈਲ ਫ਼ੋਨ ਦੀਆਂ ਦੁਕਾਨਾਂ ਦੇ ਏਸੀ ਆਊਟਡੋਰ ਚੋਰੀ ਕਰਕੇ ਲੈ ਗਏ | ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰ ਬਿਨਾਂ ਕਿਸੇ ਡਰ ਦੇ ਦੁਕਾਨਾਂ ਦੀਆਂ ਛੱਤਾਂ 'ਤੇ ਚੜ੍ਹਕੇ ਏਸੀ ਦੇ ਆਊਟਡੋਰ ਉਤਾਰਦੇ ਹਨ ਅਤੇ ਉਹਨਾਂ ਨੂੰ ਈ-ਰਿਕਸ਼ਾ 'ਤੇ ਰੱਖ ਕੇ ਮੌਕੇ ਤੋਂ ਫ਼ਰਾਰ ਹੋ ਜਾਂਦੇ ਹਨ | ਜਾਣਕਾਰੀ ਦਿੰਦਿਆਂ ''ਸਾਈ ਜੀ ਮੋਬਾਈਲ'' ਦੇ ਮਾਲਕ ਆਸ਼ੂ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਮਨਚੀਜ਼ ਦੇ ਨਜ਼ਦੀਕ ਸਥਿਤ ਹੈ | ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੁਕਾਨ 'ਤੇ ਪਹੁੰਚੇ ਅਤੇ ਏਸੀ ਚਲਾਇਆ ਤਾਂ ਕੂਲਿੰਗ ਨਹੀਂ ਹੋਈ | ਇਸ ਤੋਂ ਬਾਅਦ ਜਦੋਂ ਉਹ ਛੱਤ 'ਤੇ ਗਏ ਤਾਂ ਦੇਖਿਆ ਕਿ ਏਸੀ ਦਾ ਆਊਟਡੋਰ ਗਾਇਬ ਸੀ | ਇਸ ਦੇ ਨਾਲ ਹੀ ਨੇੜੇ ਸਥਿਤ 'ਹਰਸ਼ ਮੋਬਾਈਲ' ਦੁਕਾਨ ਦਾ ਆਊਟਡੋਰ ਵੀ ਚੋਰੀ ਹੋਇਆ ਮਿਲਿਆ | ਉਹਨਾਂ ਦੱਸਿਆ ਕਿ ਸੀਸੀਟੀਵੀ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਚੋਰ ਈ-ਰਿਕਸ਼ਾ 'ਤੇ ਆਏ ਸਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ | ਉਹਨਾਂ ਦੇ ਮੁਤਾਬਿਕ ਇਸ ਚੋਰੀ ਕਾਰਨ ਦੋਵੇਂ ਦੁਕਾਨਾਂ ਦਾ ਕਰੀਬ 80 ਤੋਂ 90 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ |
Ad Position 22
No active advertisement
ਪਿਛਲੀ ਖ਼ਬਰ ਕਰੋੜਾਂ ਦੀ ਠੱਗੀ ਮਾਰਨ ਵਾਲੀ ਪਰਲ ਕੰਪਨੀ ਤੋ ਅਜੇ ਤੱਕ ਨਹੀਂ ਮਿਲ ਸਕਿਆ ਇਨਸਾਫ਼-ਬਿੱਟੂ ਖੱਖ ਅਗਲੀ ਖ਼ਬਰ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਦੇ ਬੋਰਡ ਦੇ ਨਤੀਜੇ ਰਹੇ ਬਹੁਤ ਹੀ ਸ਼ਾਨਦਾਰ
Ad Position 24