ਨਡਾਲਾ, 25 ਮਈ (ਰਘਬਿੰਦਰ ਸਿੰਘ)-ਆਪਣੇ ਸੁਨਿਹਰੀ ਭਵਿੱਖ ਲਈ, ਪੰਜਾਬ ਦੇ ਲੋਕਾਂ ਨੇ ਪਰਲ ਕੰਪਨੀ ਵਿਚ ਆਪਣਾ ਪੈਸਾ ਨਿਵੇਸ਼ ਕੀਤਾ ਸੀ ਪਰੰਤੂ ਭੋਲੇ ਭਾਲੇ ਲੋਕਾਂ ਨੂੰ ਪਰਲ ਕੰਪਨੀ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾ ਲਿਆ ਜਿਸ ਨਾਲ ਠੱਗੀ ਦਾ ਸ਼ਿਕਾਰ ਦਾ ਹੋਏ ਨਿਵੇਸ਼ਕਾਂ ਚ ਭਾਰੀ ਗੁੱਸਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹੈਲਪ ਲਾਈਨ ਐਂਟੀ ਕਰੱਪਸ਼ਨ ਦੇ ਸਾਬਕਾ ਪੰਜਾਬ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਬਿੱਟੂ ਖੱਖ ਨੇ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਠੋਸ ਕਦਮ ਚੁੱਕ ਰਹੀ ਹੈ ਪਰ ਫਿਰ ਵੀ ਪਰਲ ਕੰਪਨੀ ਤੋ ਠੱਗੇ ਲੋਕਾਂ ਨੂੰ ਜਲਦ ਤੋ ਜਲਦ ਇਨਸਾਫ਼ ਦਿਵਾਉਣ ਲਈ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਸ ਮੌਕੇ ਹੱਡ ਬੀਤੀ ਸਾਂਝੀ ਕਰਦਿਆਂ ਨਡਾਲਾ ਵਾਸੀ ਬਲਵਿੰਦਰ ਸਿੰਘ ਬਿੱਟੂ ਖੱਖ ਨੇ ਦੱਸਿਆ ਕਿ ਮੈ ਵੀ ਤਕਰੀਬਨ 9 ਸਾਲ ਪਹਿਲਾਂ ਹੋਰਨਾਂ ਲੋਕਾਂ ਵਾਂਗ ਉਕਤ ਕੰਪਨੀ ਦੇ ਏਜੰਟ ਦੇ ਝਾਂਸੇ ਵਿਚ ਆ ਕੇ ਆਪਣੀ ਮਿਹਨਤ ਦੀ ਕਮਾਈ , ਕੰਪਨੀ ਚ ਲੱਖਾਂ ਰੁਪਿਆ ਦਾ ਨਿਵੇਸ਼ ਕਰ ਦਿੱਤਾ | ਪਰ ਕੰਪਨੀ ਹਜ਼ਾਰਾਂ ਕਰੋੜ ਦਾ ਘੁਟਾਲਾ ਕਰ ਕੇ ਅਤੇ ਦੇਸ਼ ਭਰ ਦੇ ਨਿਵੇਸ਼ਕਾਂ ਨੂੰ ਧੋਖਾ ਦੇ ਕੇ ਕੰਪਨੀ ਨੇ ਵਿਦੇਸ਼ਾਂ ਵਿਚ ਆਪਣੀਆਂ ਜਾਇਦਾਦਾਂ ਖੜੀਆਂ ਕਰ ਲਈਆਂ ਤੇ ਨਿਵੇਸ਼ਕ ਠੱਗੇ -ਠੱਗੇ ਮਹਿਸੂਸ ਕਰਨ ਲੱਗੇ |ਅਖੀਰ ਚ ਉਹਨਾ ਆਖਿਆ ਕਿ ਜੇ ਜਲਦ ਇਨਸਾਫ਼ ਨਾ ਮਿਲਿਆ ਤਾਂ ਕੰਪਨੀ ਦੀ ਠੱਗੀ ਦਾ ਸ਼ਿਕਾਰ ਹੋਏ ਲੋਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਵਿੱਢਣ ਨੂੰ ਮਜ਼ਬੂਰ ਹੋਣਗੇ |