ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸੰਬੰਧੀ ਸਮਾਗਮ
ਭੰਡਾਲ ਬੇਟ, 31 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਮਿਡਲ ਸਕੂਲ ਜਾਤੀਕੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਵਰਿੰਦਰ ਕੁਮਾਰ ਰੌਕੀ ਡਿਪਟੀ ਕਮਾਡੈਂਟ ਬੀ.
ਭੰਡਾਲ ਬੇਟ, 31 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਸਰਕਾਰੀ ਮਿਡਲ ਸਕੂਲ ਜਾਤੀਕੇ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਵਰਿੰਦਰ ਕੁਮਾਰ ਰੌਕੀ ਡਿਪਟੀ ਕਮਾਡੈਂਟ ਬੀ.ਐਸ.ਐਫ ਵੱਲੋਂ ਸਰਕਾਰੀ ਮਿਡਲ ਸਕੂਲ ਜਾਤੀਕੇ ਦੇ ਅਕਾਦਮਿਕ ਖੇਤਰ, ਖੇਡਾਂ, ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੁਖੀ ਗੁਲਸ਼ਨ ਕੁਮਾਰ ਅਹੂਜਾ, ਕਮਲ਼ ਕੁਮਾਰ, ਕੁਸ਼ਲ ਕੁਮਾਰ,ਲਖਵਿੰਦਰ ਕੌਰ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ।