ਭੁਲੱਥ ਰਾਜਪੁਰ ਦੇ ਕਬਰਿਸਤਾਨ ਦੇ ਸ਼ਮਸ਼ਾਨ ਘਾਟ ਵਿਚ ਸਫ਼ਾਈ ਦਾ ਮੰਦਾ ਹਾਲ , ਘਾਹ ਬੂਟੀ ਨੇ ਪੈਰ ਪਸਾਰੇ
ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਰਾਜਪੁਰ ਦੇ ਕਬਰਿਸਤਾਨ ਤੇ ਨਾਲ ਹੀ ਲੱਗਦੇ ਸ਼ਮਸ਼ਾਨ ਘਾਟ ਅੰਦਰ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਭੁਲੱਥ ਰਾਜਪੁਰ ਦੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਕਬਰਸਤਾਨ ਤੇ ਨਾਲ ਹੀ ਰਾਜਪੁਰ ਦਾ ਸ਼ਮਸ਼ਾਨ ਘਾਟ ਬਿਲਕੁਲ ਨੇਡ਼ੇ ਨੇਡ਼ੇ ਹਨ, ਕਬਰਿਸਤਾਨ ਤੇ ਸ਼ਮਸ਼ਾਨ ਘਾਟ ਅੰਦਰ ਘਾਹ ਬੂਟੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ।
ਭੁਲੱਥ, 31 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਰਾਜਪੁਰ ਦੇ ਕਬਰਿਸਤਾਨ ਤੇ ਨਾਲ ਹੀ ਲੱਗਦੇ ਸ਼ਮਸ਼ਾਨ ਘਾਟ ਅੰਦਰ ਸਫ਼ਾਈ ਦਾ ਮੰਦਾ ਹਾਲ ਦੇਖਣ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਭੁਲੱਥ ਰਾਜਪੁਰ ਦੇ ਇਸਾਈ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਦਾ ਕਬਰਸਤਾਨ ਤੇ ਨਾਲ ਹੀ ਰਾਜਪੁਰ ਦਾ ਸ਼ਮਸ਼ਾਨ ਘਾਟ ਬਿਲਕੁਲ ਨੇਡ਼ੇ ਨੇਡ਼ੇ ਹਨ, ਕਬਰਿਸਤਾਨ ਤੇ ਸ਼ਮਸ਼ਾਨ ਘਾਟ ਅੰਦਰ ਘਾਹ ਬੂਟੀ ਨੇ ਪੂਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਕਬਰਿਸਤਾਨ ਅੰਦਰ ਬਣੀਆਂ ਕਬਰਾਂ ਬਿਲਕੁਲ ਘਾਹ ਬੂਟੀ ਨੇ ਪੂਰੀ ਤਰ੍ਹਾਂ ਢੱਕ ਲਈਆਂ ਹਨ, ਦੂਜੇ ਪਾਸੇ ਸ਼ਮਸ਼ਾਨ ਘਾਟ ਅੰਦਰ ਬਣਿਆ ਕਮਰਾ ਤੇ ਬੈਠਣ ਵਾਸਤੇ ਬਣਾਏ ਗਏ ਸੀਟ ਬਿਲਕੁਲ ਘਾਹ ਬੂਟੀ ਨੇ ਆਪਣੀ ਲਪੇਟ ਵਿਚ ਲੈ ਲਏ ਹਨ। ਇਸ ਮੌਕੇ ਗੱਲਬਾਤ ਕਰਦਿਆਂ ਅਸ਼ੋਕ ਕੁਮਾਰ ਟੀ ਸਟਾਲ , ਬਿੱਲਾ , ਬਲਵਿੰਦਰ ਸਿੰਘ ਬਿੱਲਾ ਪ੍ਰਧਾਨ ਟੈਂਪੂ ਯੂਨੀਅਨ ਤੇ ਅਸ਼ੋਕ ਕੁਮਾਰ ਰਾਜਪੁਰ ਨੇ ਮੰਗ ਕਰਦਿਆਂ ਕਿਹਾ ਕਿ ਨਗਰ ਪੰਚਾਇਤ ਭੁਲੱਥ ਨੂੰ ਇਸ ਪਾਸੇ ਧਿਆਨ ਦੇਣ ਦੀ ਲੋਡ਼ ਹੈ।