25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਜੱਜ ਬਣਨਾ ਚਾਹੁੰਦੀ ਹੈ ਜ਼ਿਲੇ੍ਹ 'ਚੋਂ ਟਾਪਰ ਰਹਿਣ ਵਾਲੀ ਪਿ੍ਅੰਕਾ ਪ੍ਰਾਸ਼ਰ

Ad Position 21
No active advertisement
ਅਜੀਤ ਡੈਸਕ 28-05-2026
ਨਡਾਲਾ, 27 ਮਈ (ਰਘਬਿੰਦਰ ਸਿੰਘ)- ਪਿਛਲੇ ਦਿਨੀਂ ਸੀ.ਬੀ.ਐਸ.ਈ. ਬੋਰਡ ਵਲੋਂ ਐਲਾਨੇ ਗਏ 12ਵੀਂ ਦੇ ਨਤੀਜੇ ਵਿਚ ਆਰਟਸ ਗਰੁੱਪ ਵਿਚੋਂ 98 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ਵਿਚੋਂ ਟਾਪਰ ਰਹਿਣ ਵਾਲੀ ਐਮ.ਜੀ.ਐਨ.ਪਬਲਿਕ ਸਕੂਲ ਕਪੂਰਥਲਾ ਦੀ ਵਿਦਿਆਰਥਣ ਪਿ੍ਅੰਕਾ ਪ੍ਰਾਸ਼ਰ ਆਉਣ ਵਾਲੇ ਸਮੇਂ ਵਿਚ ਜੱਜ ਬਣਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿਚ ਉਹ ਪੂਰੀ ਮਿਹਨਤ ਕਰਕੇ ਇਹ ਮੁਕਾਮ ਹਾਸਲ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ | ਇਸ ਮੌਕੇ ਉਸ ਦੇ ਤਾਇਆ ਪਿੰਡ ਰਾਏਪੁਰ ਅਰਾਈਆਂ ਦੇ ਸਰਪੰਚ ਵਰਿੰਦਰ ਕੁਮਾਰ ਪ੍ਰਾਸ਼ਰ ਤੇ ਸਮੂਹ ਪਰਿਵਾਰ ਨੇ ਪਿ੍ਅੰਕਾ ਪ੍ਰਾਸ਼ਰ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦਿਆਂ ਕਿਹਾ ਕਿ ਇਸ ਨਾਲ ਸਮੂਹ ਪ੍ਰਾਸ਼ਰ ਪਰਿਵਾਰ ਤੇ ਜ਼ਿਲ੍ਹੇ ਭਰ ਦੇ ਲੋਕਾਂ ਲਈ ਬੜੀ ਮਾਣ ਵਾਲੀ ਗੱਲ ਹੈ | ਪਿ੍ਅੰਕਾ ਪ੍ਰਾਸ਼ਰ ਦੇ ਪਿਤਾ ਸੁਖਜਿੰਦਰ ਪ੍ਰਾਸ਼ਰ ਉਰਫ਼ ਗੋਲਡੀ ਤੇ ਮਾਤਾ ਸਵੀਟੀ ਪ੍ਰਾਸ਼ਰ ਨੇ ਹੋਰ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸੇ ਤਰ੍ਹਾਂ ਮਿਹਨਤ ਕਰਨ ਤੇ ਸਫਲਤਾ ਉਨ੍ਹਾਂ ਦੇ ਕਦਮ ਚੁੰਮੇਗੀ | ਇਸ ਮੌਕੇ ਮਾਡਲ ਟਾਊਨ ਸਰਪੰਚ ਪ੍ਰਮੋਦ ਕੁਮਾਰ ਸ਼ਰਮਾ, ਐਡਵੋਕੇਟ ਅਵਨੀਸ਼ ਪਰਾਸ਼ਰ, ਐਡਵੋਕੇਟ ਮਾਧਵ ਪ੍ਰਾਸ਼ਰ, ਸੁਨੇਹ ਪ੍ਰਾਸ਼ਰ, ਸੰਤੋਸ਼ ਕੁਮਾਰੀ ਸ਼ਰਮਾ ਸਾਬਕਾ ਸਰਪੰਚ, ਪੂਨਮ ਪ੍ਰਾਸ਼ਰ, ਰੀਆ ਪ੍ਰਾਸ਼ਰ, ਪੂਰਵਾ ਪ੍ਰਾਸ਼ਰ, ਅਰਾਧਿਕਾ ਪਰਾਸ਼ਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਰਾਮਾਨੰਦ ਨੇ ਸਮਾਜ ਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ - ਜਥੇਦਾਰ ਸਰੂਪ ਸਿੰਘ ਅਗਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ (ਸੋਧ) ਐਕਟ 2026 'ਚ ਸਿੱਖ ਸਿਧਾਂਤਾਂ ਤੇ ਰਹਿਤ ਮਰਿਆਦਾ ਦੇ ਉਲਟ- ਜਥੇ...
Ad Position 24