ਖਲਵਾੜਾ, 27 ਮਈ (ਮਨਦੀਪ ਸਿੰਘ ਸੰਧੂ)- ਫਗਵਾੜਾ ਦੇ ਨਜ਼ਦੀਕੀ ਪਿੰਡ ਖਲਵਾੜਾ ਕਲੋਨੀ ਵਿਖੇ ਯਸ਼ਪਾਲ ਖਲਵਾੜਾ ਤੇ ਪਰਿਵਾਰ ਵੱਲੋਂ ਸੰਤ ਰਾਮਾਨੰਦ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਕਪੂਰਥਲਾ ਐੱਸ.ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਜਥੇ. ਸਰੂਪ ਸਿੰਘ ਖਲਵਾੜਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਛਬੀਲ ਦੀ ਸੇਵਾ ਵਰਤਾਉਣ 'ਚ ਯੋਗਦਾਨ ਪਾਉਂਦੇ ਹੋਏ ਉਨ੍ਹਾਂਕਿਹਾ ਕਿ ਗੁਰੂ ਰਵਿਦਾਸ ਤੇ ਸੰਤ ਰਾਮਾਨੰਦ ਦੀਆਂ ਸਿੱਖਿਆਵਾਂ ਤੋਂ ਸਾਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦਾ ਸੰਦੇਸ਼ ਮਿਲਦਾ ਹੈ | ਛਬੀਲ ਦੀ ਸੇਵਾ ਵਰਤਾਉਣ ਵਾਲਿਆਂ 'ਚ ਚੰਦਰੇਸ਼ ਕੌਲ, ਯਸ਼ਪਾਲ ਖਲਵਾੜਾ, ਜੋਗਿੰਦਰ ਪੰਚ, ਤਰਸੇਮ ਬੰਗਾ, ਕਰਨ ਕੁਮਾਰ, ਬਲਜੀਤ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ, ਅਮਨੀ ਕੁਮਾਰ, ਦਵਿੰਦਰ ਕੁਮਾਰ, ਸ਼ਿਵ ਕੁਮਾਰ ਆਦਿ ਸ਼ਾਮਲ ਸਨ |