24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਹਿੰਮਤ ਸਿੰਘ ਕਾਲੋਨੀ ਵਿਖੇ ਅਨੇਕਾਂ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 28-05-2026
ਨਡਾਲਾ, 27 ਮਈ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਭਾਜਪਾ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਹਲਕਾ ਭੁਲੱਥ ਦੇ ਮੁੱਖ ਸੇਵਾਦਾਰ ਸੌਰਵ ਖੁੱਲਰ ਨੇ ਵਾਰਡ ਨੰ. 11 ਦੀ ਹਿੰਮਤ ਸਿੰਘ ਕਲੋਨੀ ਵਿਚ ਸਤਬਿੰਦਰ ਸਿੰਘ ਸਿੱਪੀ ਯੂਥ ਆਗੂ ਭਾਜਪਾ ਭੁਲੱਥ ਦੀ ਪ੍ਰੇਰਨਾ ਸਦਕਾ ਕਲੋਨੀ ਦੇ ਅਨੇਕਾਂ ਪਰਿਵਾਰਾਂ ਨੇ ਭਾਜਪਾ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਜਸਕਰਨ ਸਿੰਘ, ਪ੍ਰਕਾਸ਼ ਕੁਮਾਰ, ਰਾਜੂ ਕੁਮਾਰ, ਬੀਰਬਲ ਕੁਮਾਰ ਆਪਣੇ ਸਮੂਹ ਸਾਥੀਆਂ ਸਮੇਤ ਹੋਰਾਂ ਪਾਰਟੀਆਂ ਨੂੰ ਛੱਡ ਕੇ ਪਰਿਵਾਰ ਸਮੇਤ ਭਾਜਪਾ ਵਿਚ ਸ਼ਾਮਲ ਹੋਏ | ਪਾਰਟੀ ਵਿਚ ਸ਼ਾਮਲ ਕਰਦਿਆਂ ਸੌਰਵ ਖੁੱਲਰ ਨੇ ਕਿਹਾ ਕਿ ਇਹ ਲੋਕਾਂ ਦੀ ਭਾਜਪਾ ਦੀਆਂ ਨੀਤੀਆਂ, ਵਿਕਾਸਸ਼ੀਲ ਸੋਚ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਤੇ ਵਧਦੇ ਭਰੋਸੇ ਦਾ ਪ੍ਰਤੀਕ ਹੈ | ਪੰਜਾਬ ਦੇ ਲੋਕ ਹੁਣ ਝੂਠੇ ਬਦਲਾਅ ਦੀ ਰਾਜਨੀਤੀ ਨੂੰ ਨਕਾਰ ਕੇ ਵਿਕਾਸ, ਸੁਰੱਖਿਆ ਤੇ ਇਮਾਨਦਾਰ ਸ਼ਾਸਨ ਲਈ ਭਾਜਪਾ ਨਾਲ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਨਵੇਂ ਸਾਥੀਆਂ ਦੇ ਸ਼ਾਮਲ ਹੋਣ ਨਾਲ ਹਲਕਾ ਭੁਲੱਥ ਵਿਚ ਭਾਜਪਾ ਨੂੰ ਵੱਡਾ ਬਲ ਮਿਲਿਆ ਹੈ | ਇਸ ਮੌਕੇ ਰਮੇਸ਼ ਸ਼ਰਮਾ ਹਲਕਾ ਭੁਲੱਥ ਕਨਵੀਨਰ ਭਾਜਪਾ, ਹੀਰਕ ਜੋਸ਼ੀ ਮੰਡਲ ਪ੍ਰਧਾਨ ਭੁਲੱਥ, ਹਰਵਿੰਦਰ ਸਿੰਘ ਮੰਡਲ ਪ੍ਰਧਾਨ ਢਿਲਵਾਂ, ਮਾਸਟਰ ਬਲਦੇਵ ਰਾਜ, ਅੰਮਿ੍ਤ ਸਿੰਘ ਖੱਖ, ਸੂਰਜ ਪ੍ਰਕਾਸ਼ ਤੇ ਯੂਥ ਆਗੂ ਸਤਬਿੰਦਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਵਾਂ ਪਿੰਡ ਭੱਠੇ ਵਿਖੇ ਗੁੱਜਰ ਪਰਿਵਾਰ ਦੀਆਂ 16 ਮੱਝਾਂ ਵੇਈਾ 'ਚ ਡੁੱਬ ਕੇ ਮਰੀਆਂ ਅਗਲੀ ਖ਼ਬਰ ਸੰਤ ਰਾਮਾਨੰਦ ਨੇ ਸਮਾਜ ਨੂੰ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ - ਜਥੇਦਾਰ ਸਰੂਪ ਸਿੰਘ
Ad Position 24