ਕਪੂਰਥਲਾ, 27 ਮਈ (ਅਮਨਜੋਤ ਸਿੰਘ ਵਾਲੀਆ)-ਨਵਾਂ ਪਿੰਡ ਭੱਠੇ ਵਿਖੇ ਰਹਿੰਦੇ ਇਕ ਗੁੱਜਰ ਪਰਿਵਾਰ ਦੀਆਂ 16 ਮੱਝਾਂ ਵੇਈਾ ਵਿਚ ਡੁੱਬ ਕੇ ਮਰ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਾਸ਼ਮਦੀਨ ਤੇ ਤਾਲਿਬ ਹੁਸੈਨ ਵਾਸੀ ਨਵਾਂ ਪਿੰਡ ਭੱਠੇ ਨੇ ਦੱਸਿਆ ਕਿ ਉਹ ਆਪਣੀਆਂ 19 ਮੱਝਾਂ ਲੈ ਕੇ ਵੇਈਾ ਵਿਚ ਨਹਾਉਣ ਲਈ ਲੈ ਕੇ ਗਿਆ ਸੀ | ਵੇਈਾ ਵਿਚ ਹਾਈਸਿੰਥ ਬੂਟੀ ਜ਼ਿਆਦਾ ਹੋਣ ਕਾਰਨ ਮੱਝਾਂ ਵੇਈਾ ਵਿਚ ਫਸ ਗਈਆਂ ਅਤੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ, ਜਿਸ ਕਾਰਨ 16 ਮੱਝਾਂ ਪਾਣੀ ਵਿਚ ਡੁੱਬ ਕੇ ਮਰ ਗਈਆਂ ਅਤੇ ਤਿੰਨ ਮੱਝਾਂ ਮੁਸ਼ਕਿਲ ਨਾਲ ਬਾਹਰ ਆ ਸਕੀਆਂ | ਉਨ੍ਹਾਂ ਦੱਸਿਆ ਕਿ ਲਗਭਗ ਉਨ੍ਹਾਂ ਦਾ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਅਤੇ ਵੇਈਾ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਭਵਿੱਖ ਵਿਚ ਹੋਰ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ |