ਫਗਵਾੜਾ, 28 ਮਈ (ਚਾਨਾ)-ਇੱਥੋਂ ਦੇ ਮੁਹੱਲਾ ਕੌਲਸਰ ਤੋਂ ਮੁੱਖ ਮੰਤਰੀ ਯਾਤਰਾ ਸਕੀਮ ਤਹਿਤ ਸੰਗਤ ਦੀ ਬੱਸ ਖੋਥੜਾ ਰੋਡ ਤੋਂ ਰਵਾਨਾ ਕੀਤੀ ਗਈ, ਜਿਸ ਨੂੰ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੇ ਰਵਾਨਾ ਕੀਤਾ | ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਭਾਗਾਂ ਵਾਲੇ ਹਨ ਜੋ ਇਸ ਸਕੀਮ ਦਾ ਲਾਹਾ ਲੈ ਕੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਯਾਤਰਾ ਕਰਵਾਉਣ ਦਾ ਚੰਗਾ ਕਦਮ ਚੁੱਕਿਆ ਹੈ ਜਿਸ ਨਾਲ ਘਰਾਂ 'ਚ ਬੈਠੇ ਬਜ਼ੁਰਗ ਇਸ ਦਾ ਲਾਭ ਲੈ ਰਹੇ ਹਨ | ਇਸ ਮੌਕੇ ਮੇਅਰ ਰਾਮਪਾਲ ਉੱਪਲ, ਗੁਰਦੀਪ ਦੀਪਾ, ਵੇਰਕਾ ਮਿਲਕ ਪਲਾਟ ਦੇ ਚੇਅਰਮੈਨ ਜਸਪਾਲ ਸਿੰਘ, ਰਵੀ ਮੰਤਰੀ, ਰਾਜਾ ਕੌਂਲਸਰ ਵੀ ਸ਼ਾਮਿਲ ਸਨ |