ਫਗਵਾੜਾ, 29 ਮਈ (ਹਰਜੋਤ ਸਿੰਘ ਚਾਨਾ)-ਸੈਰ ਕਰ ਰਹੇ ਵਿਅਕਤੀ ਨੂੰ ਇੱਕ ਮੋਟਰਸਾਈਕਲ ਸਵਾਰ ਵਲੋਂ ਟੱਕਰ ਮਾਰਨ ਕਾਰਨ ਉਸ ਦੀ ਹੋਈ ਮੌਤ ਦੇ ਸਬੰਧ 'ਚ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਰੂਬੀ ਦੇਵੀ ਪਤਨੀ ਲੇਟ ਮੁਰਾਰੀ ਕੁਮਾਰ ਵਾਸੀ ਖ਼ਾਲਸਾ ਇੰਨਕਲੇਵ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਤੇ ਉਸ ਦਾ ਪਤੀ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਦੀ ਤਰ੍ਹਾਂ ਸੈਰ ਕਰ ਰਹੇ ਸੀ ਤਾਂ ਇੱਕ ਮੋਟਰਸਾਈਕਲ ਸਵਾਰ ਨੇ ਲਾਪ੍ਰਵਾਹੀ ਨਾਲ ਲਿਆ ਕੇ ਮੋਟਰਸਾਈਕਲ ਉਸ ਦੇ ਪਤੀ 'ਚ ਮਾਰਿਆ, ਜਿਸ ਨਾਲ ਉਸ ਦੇ ਪਤੀ ਦੇ ਕਾਫ਼ੀ ਸੱਟ ਲੱਗੀ ਤੇ ਉਸ ਦੀ ਮੌਤ ਹੋ ਗਈ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ |